ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਹਾਲੀ ਦੀ ਫਰਨੀਚਰ ਮਾਰਕਿਟ ‘ਚ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ। ਅੱਗ ਇਹਨੀ ਭਿਆਨਕ ਸੀ ਕਿ ਕਰੋੜਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਮਾਰਕਿਟ ‘ਚ ਲੱਗੇ ਇਨਵਰਟਰ ਵਿੱਚ ਅਚਾਨਕ ਹੀ ਭਿਆਨਕ ਅੱਗ ਗਈ।
ਜਿਸ ਕਾਰਨ ਕਰੀਬ 20 ਤੋਂ 25 ਦੁਕਾਨਾਂ ਪੂਰੀ ਤਰਾਂ ਸੜ ਗਈਆਂ ਤੇ ਨਾਲ ਹੀ ਕਰੀਬ 10 ਕਰੋੜ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਪੁੱਜੀ ਫਾਈਰ ਬ੍ਰਗੇਡ ਦੀ ਗੱਡੀਆਂ ਨੇ ਕਾਫੀ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



