ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਚੰਡੀਗੜ ਵਿੱਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਵਿੱਚ ਵੱਧੇ ਪੇਟਰੋਲ-ਡੀਜਲ ਦੀਆਂ ਕੀਮਤਾਂ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਲੋਕਾਂ ਨੂੰ ਪੈਟਰੋਲ-ਡੀਜਲ ਦੇ ਵੱਧੇ ਰੇਟਾਂ ਤੋਂ ਰਾਹਤ ਨਹੀਂ ਦਿੱਤੀ ਜਾ ਸਕਦੀ।
ਆਪਣੀ ਗੱਲ ਨੂੰ ਜਾਰੀ ਰਖੱਦੇ ਹੋਏ ਉਹਨਾਂ ਨੇ ਇਹ ਵੀ ਕਿਹਾ ਕਿ ਤੇਲ ਦੇ ਮਸਲੇ ਤੇ ਨਾ ਤਾਂ ਕੋਈ ਬੈਠਕ ਹੋਵੇਗੀ ਤੇ ਨਾ ਹੀ ਤੇਲ ਦੇ ਰੇਟ ਘੱਟ ਕੀਤੇ ਜਾਣਗੇ। ਆਪਣੇ ਇਸ ਬਿਆਨ ਤੇ ਕੈਪਟਨ ਨੇ ਇਹ ਵੀ ਕਿਹਾ ਕਿ ਪੰਜਾਬ ਜਾ ਖਜਾਨਾ ਖਾਲੀ ਹੈ ਜਿਸ ਕਾਰਨ ਉਹ ਆਪਣਾ ਫੈਸਲਾ ਬਦਲ ਨਹੀਂ ਸਕਦੇ ਹਨ।
ਨਾਲ ਹੀ ਉਹਨਾਂ ਨੇ ਬਹਿਬਲ ਕਲਾਂ ਗੋਲੀਕਾਂਡ ਤੇ ਕਿਹਾ ਕਿ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਇਸ ਮਾਮਲੇ ਤੇ ਸਖਤ ਕਾਰਵਾਈ ਕਰੇਗੀ। ਜਿਸਦੇ ਚੱਲਦੇ ਇਸ ਮਾਮਲੇ ਤੇ ਅੱਗੇ ਦੀ ਜਾਂਚ ਦੇ ਲਈ SIT ਦੀ ਟੀਮ ਬਣਾਈ ਗਈ ਹੈ। SIT ਦੀ ਟੀਮ ਬਖੁਬੀ ਨਾਲ ਆਪਣਾ ਕੰਮ ਕਰ ਰਹੀ ਹੈ। ਨਾਲ ਹੀ ਸੀਐਮ ਕੈਪਟਨ ਨੇ ਇਹ ਵੀ ਦੱਸਿਆ ਕਿ ਉਹ 5 ਦਿਨ ਦੇ ਦੋਰੇ ਤੇ ਇਜ਼ਰਾਇਲ ਜਾਣਗੇ।
https://www.facebook.com/Capt.Amarinder/videos/490455221439122/


