ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਦੀਵਾਨ ਦੇ ਦੌਰਾਨ ਜਬਰਦਸਤ ਹੰਗਾਮਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਢੱਡਰੀਆਂ ਵਾਲੇ ਕੈਲੇਫੋਰਨੀਆ ਦੇ ਸ਼ਹਿਰ ਸੈਨਹੋਜੇ ਵਿੱਚ ਅਪਣਾ ਤਿੰਨ ਦਿਨਾਂ ਦਾ ਦੀਵਾਨ ਕਰਨ ਵਾਲੇ ਸੀ ਪਰ ਦੀਵਾਨ ਦੇ ਪਹਿਲੇ ਹੀ ਦਿਨ ਦੀਵਾਨ ਨਹੀਂ ਲੱਗ ਸਕਿਆ।
ਜਿਕਰਯੋਗ ਹੈ ਕਿ ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸੀ ਇਸਦੇ ਬਾਵਜੁਦ ਵੀ ਸਿੱਖ ਜਥੇਬੰਦਿਆਂ ਨੇ ਢੱਡਰੀਆਂ ਵਾਲੇ ਦਾ ਵਿਰੋਧ ਕਰੀਆ। ਜਿਸ ਕਾਰਣ ਇਸ ਦੀਵਾਨ ਨੂੰ ਰੱਦ ਕਰ ਦਿੱਤਾ ਗਿਆ।
ਸੂਤਰਾਂ ਤੋ ਪਤਾ ਲਗਿਆ ਹੈ ਕਿ ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਅਪਣੇ ਵਿਚਾਰਾਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਲਟ ਬੋਲਦਾਂ ਜਿਸ ਕਾਰਣ ਉਹਨਾਂ ਨੇ ਇਸਦਾ ਵਿਰੋਧ ਕੀਤਾ। ਆਉਣ ਵਾਲੇ ਦੋ ਦਿਨ ਵੀ ਉਹ ਇਸੇ ਤਰਾਂ ਹੀ ਵਿਰੋਧ ਕਰਣਗੇ।


