ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼੍ਰੀ ਆਨੰਦਪੁਰ ਸਾਹਿਬ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁੱਝ ਨੌਜਵਾਨਾਂ ਨੇ ਕਵੀ ਸੁਰਜੀਤ ਗੱਗ ਤੇ ਜਾਨਲੇਵਾ ਹਮਲਾ ਕੀਤਾ। ਇਸ ਦੌਰਾਨ ਸੁਰਜੀਤ ਗੱਗ ਗੰਭੀਰ ਜ਼ਖਮੀ ਹੋ ਗਏ ਜਿਸ ਕਾਰਨ ਉਹਨਾਂ ਨੂੰ ਹਸਪਤਾਲ ‘ਚ ਭਰਤੀ ਕੀਤਾ ਗਿਆ।
ਦੱਸਿਆ ਜਾ ਰਿਹੈ ਹੈ ਕਿ ਸੁਰਜੀਤ ਗੱਗ ਦੁਕਾਨ ਤੇ ਖੜੇ ਹੋਏ ਸੀ ਅਚਾਨਕ ਹੀ ਉਹਨਾਂ ਉੱਤੇ ਕੁਝ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਦੱਸਣਯੋਗ ਗੱਲ ਹੈ ਕਿ ਸੁਰਜੀਤ ਗੱਗ ਦਾ ਬਿਆਨ ਕਾਫੀ ਚਰਚਾ ਵਿੱਚ ਰਿਹਾ ਸੀ। ਸੁਰਜੀਤ ਗੱਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਵਿਵਾਦਤ ਟਿੱਪਣੀ ਕਰੀ ਸੀ ਜਿਸ ਕਾਰਨ ਉਹਨਾਂ ਨੂੰ ਜੇਲ ਜਾਣਾ ਪਇਆ ਸੀ। ਜਿਸ ਕਾਰਨ ਇਹ ਹਮਲਾ ਵੀ ਇਸ ਮਾਮਲੇ ਦੇ ਨਾਲ ਜੋੜੀਆ ਜਾ ਰਿਹਾ ਹੈ। ਖੈਰ ਪੁਲਿਸ ਨੇ ਮਾਮਲੇ ਨੂੰ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੂਰੁ ਕਰ ਦਿੱਤੀ ਹੈ।

