ਜੇਲ ‘ਚ ਬੰਦ ਸ਼ਿਵ ਸੇਨਾ ਨਿਸ਼ਾਤ ਸ਼ਰਮਾ ਤੇ ਕੈਦੀਆਂ ਨੇ ਕੀਤਾ ਚਾਕੂ ਨਾਲ ਜਾਨਲੇਵਾ ਹਮਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਲਗਾਤਾਰ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਹੋਏ ਨਜਰ ਆ ਰਹੇ ਹਨ ਜੇਲ ‘ਚ ਵੀ ਬਦਮਾਸ਼ ਅਪਣੀ ਖਤਰਨਾਕ ਵਾਰਦਾਤਾਂ ਨੂੰ ਅੰਜਾਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਲਗਾਤਾਰ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਹੋਏ ਨਜਰ ਆ ਰਹੇ ਹਨ ਜੇਲ ‘ਚ ਵੀ ਬਦਮਾਸ਼ ਅਪਣੀ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਿੱਛੇ ਨਹੀਂ ਹਟ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਰੂਪਨਗਰ ਤੋਂ ਦੇਖਣ ਨੂੰ ਮਿਲਿਆ ਹੈ ਜਿੱਥੇ ਜੇਲ ‘ਚ ਬੰਦ ਕੈਦੀਆਂ ਨੇ ਹੀ ਦੂਜੇ ਕੈਦੀ ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।

shiv sena nishant sharma

ਜਾਣਕਾਰੀ ਮੁਤਾਬਿਕ ਸ਼ਿਵ  ਸੇਨਾ ਦੇ ਨੇਤਾ ਨਿਸ਼ਾਂਤ ਸ਼ਰਮਾ ਤੇ ਉਹਨਾਂ ਨਾਲ ਮੌਜੂਦ ਕੈਦੀਆਂ ਨੇ ਚਾਕੂ ਨਾਲ ਹਮਲਾ ਕਰਕੇ ਗੰਭੀਰ ਜਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸੂਤਰਾਂ ਤੋਂ ਪਤਾ ਲਗਿਆ ਹੈ ਕਿ ਸ਼ਿਵ ਸੇਨਾ ਪ੍ਰਧਾਨ ਤੇ ਹਮਲਾ ਕਰਨ ਵਾਲੇ ਰਮਨਦੀਪ ਸਿੰਘ ਤੇ ਉਸਦੇ ਦੋ ਸਾਥੀ ਸੀ ਜੋ ਕਿ ਆਰਐਸਐਸ ਨੇਤਾ ਰਵਿੰਦਰ ਗੋਸਾਈਂ ਦੇ ਕਤਲ ਕੇਸ ਵਿੱਚ ਸਜਾ ਭੁਗਤ ਰਿਹਾ ਸੀ।

shiv sena nishant sharma

ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕਰਿਏ ਸ਼ਿਵ ਸੇਨਾ ਪ੍ਰਧਾਨ ਨਿਸ਼ਾਤ ਦੀ ਤਾਂ ਧੋਖਾਧੜੀ ਦੇ ਮਾਮਲੇ ‘ਚ ਉਹ ਸਜਾ ਭੁਗਤ ਰਹੇ ਹਨ। ਇਸ ਮਾਮਲੇ ਦੇ ਕਾਰਨ ਅਦਾਲਤ ਨੇ ਉਸਨੂੰ ਕਰੀਬ ਚਾਰ ਸਾਲਾ ਦੀ ਸਜਾ ਸੁਣਾਈ ਹੈ। ਜਿਕਰਯੋਗ ਹੈ ਕਿ ਸਰਕਾਰ ਨੇ ਇਸ ਜਾਨਲੇਵਾ ਹਮਲੇ ਤੋਂ ਬਾਅਦ ਨਿਸ਼ਾਤ ਨੂੰ ਸੁਰੱਖਿਆ ਮੁਹਇਆ ਕਰਵਾਈ ਹੈ ਤੇ ਪੁਲਿਸ ਨੇ ਮਾਮਲੇ ਦੀ ਅਗਲੀ ਕਾਰਵਾਈ ਸ਼ੂਰੁ ਕਰ ਦਿੱਤੀ ਹੈ।

Leave a Reply

Your email address will not be published. Required fields are marked *