ਅੰਮ੍ਰਿਤਸਰ : ਪੰਜਾਬ ਸਰਕਾਰ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੀ ਪ੍ਰਿੰਸੀਪਲ ਦੀ ਅਕੈਡਮੀ ਵਿਚ ਪੜ੍ਹਾਉਣ ਤੇ ਪ੍ਰਬੰਧਨ ਦੇ ਗੁਰ ਸਿਖਾਉਣ ਲਈ ਭੇਜ ਰਹੀ ਹੈ। ਤੀਜਾ ਵਫ਼ਦ 23 ਜੁਲਾਈ ਨੂੰ ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਰਵਾਨਾ ਹੋਵੇਗਾ। ਸੂਬੇ ਭਰ ਵਿਚੋਂ 72 ਪ੍ਰਿੰਸੀਪਲ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿਚ ਅੰਮ੍ਰਿਤਸਰ ਦੇ ਸੱਤ ਪ੍ਰਿੰਸੀਪਲ ਸ਼ਾਮਲ ਹਨ। ਇਹ ਪਿ੍ਰੰਸੀਪਲ 24 ਜੁਲਾਈ ਤੋਂ 28 ਜੁਲਾਈ ਤੱਕ ਪੰਜ ਦਿਨਾਂ ਲਈ ਸਿੰਗਾਪੁਰ ਵਿਚ ਸਿਖਲਾਈ ਪ੍ਰਾਪਤ ਕਰਨਗੇ। ਸਾਰੇ ਪ੍ਰਿੰਸੀਪਲ ਚੰਡੀਗੜ੍ਹ ਤੋਂ ਟੇ੍ਰਨਿੰਗ ਲਈ ਰਵਾਨਾ ਹੋਣਗੇ। ਅੰਮ੍ਰਿਤਸਰ ਤੋਂ ਰਵਾਨਾ ਹੋਣ ਵਾਲੇ ਪ੍ਰਿੰਸੀਪਲ ਵਿਚ ਵਰੁਣ ਕੁਮਾਰ ਪ੍ਰਿੰਸੀਪਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਥੂਨੰਗਲ ਲੜਕੀਆਂ ਦੇ ਪ੍ਰਿੰਸੀਪਲ ਦੀਪਕ ਠੁਕਰਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਦਸੌਂਧਾ ਸਿੰਘ ਦੇ ਪਿ੍ਰੰਸੀਪਲ ਸੁਖਦੇਵ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਸਿੱਕਾ ਦੇ ਪ੍ਰਿੰਸੀਪਲ ਦੀਪਕ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਦੇ ਪਿ੍ਰੰਸੀਪਲ ਰਾਜੀਵ ਕਪੂਰ, ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸ਼ੁਕਰ ਚੁੱਕ ਦੇ ਪ੍ਰਿੰਸੀਪਲ ਸੋਨੀਆ ਰੰਧਾਵਾ, ਸਰਕਾਰੀ ਸੀਨੀਅਰ ਸੀਨੀਅਰ ਸੈਕੰਡਰੀ ਕਰਮਪੁਰਾ ਦੀ ਪਿ੍ਰੰਸੀਪਲ ਅਨੂ ਬੇਦੀ ਸ਼ਾਮਲ ਹੈ।
