ਜੀਜੇ ਨਾਲ ਬੈੱਡਰੂਮ ‘ਚ ਸੀ ਲਾੜੀ, ਵਿਆਹ ਵਾਲੇ ਦਿਨ ਲਾੜੇ ਨੇ ਸਾਰਿਆਂ ਸਾਹਮਣੇ ਚਲਾ ਦਿੱਤੀ ਵੀਡੀਓ

ਬੀਜਿੰਗ- ਵਿਆਹ ਸਮਾਗਮ ਦੌਰਾਨ ਲਾੜੇ ਨੇ ਪਰਿਵਾਰ ਅਤੇ ਮਹਿਮਾਨਾਂ ਦੇ ਸਾਹਮਣੇ ਲਾੜੀ ਦੀ ਪੋਲ ਖੋਲ ਦਿੱਤੀ। ਦਰਅਸਲ, ਲਾੜੇ ਨੇ ਸਟੇਜ ‘ਤੇ ਮੌਜੂਦ ਸਕ੍ਰੀਨ ‘ਤੇ ਲਾੜੀ…

ਬੀਜਿੰਗ- ਵਿਆਹ ਸਮਾਗਮ ਦੌਰਾਨ ਲਾੜੇ ਨੇ ਪਰਿਵਾਰ ਅਤੇ ਮਹਿਮਾਨਾਂ ਦੇ ਸਾਹਮਣੇ ਲਾੜੀ ਦੀ ਪੋਲ ਖੋਲ ਦਿੱਤੀ। ਦਰਅਸਲ, ਲਾੜੇ ਨੇ ਸਟੇਜ ‘ਤੇ ਮੌਜੂਦ ਸਕ੍ਰੀਨ ‘ਤੇ ਲਾੜੀ ਦਾ ਇਤਰਾਜ਼ਯੋਗ ਵੀਡੀਓ ਚਲਾ ਦਿੱਤਾ। ਇਸ ‘ਚ ਦੁਲਹਨ ਕਿਸੇ ਹੋਰ ਪੁਰਸ਼ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ, ਜਿਸ ਕਾਰਨ ਸਨਸਨੀ ਫੈਲ ਗਈ।

ਮਾਮਲਾ ਚੀਨ ਦਾ ਹੈ। ਇੱਥੇ ਨਵੇਂ ਵਿਆਹੇ ਜੋੜੇ ਦੇ ਰਿਸੈਪਸ਼ਨ ‘ਤੇ ਲਾੜੀ ਦੀ ਐਡਲਟ ਵੀਡੀਓ ਦੇਖ ਮਹਿਮਾਨ ਹੈਰਾਨ ਰਹਿ ਗਏ। ਜਿਸ ਵਿਅਕਤੀ ਨਾਲ ਲਾੜੀ ਕਥਿਤ ਤੌਰ ‘ਤੇ ਇਤਰਾਜ਼ਯੋਗ ਹਾਲਤ ਵਿਚ ਸੀ ਉਹ ਉਸ ਦਾ ਜੀਜਾ ਸੀ। ਵੀਡੀਓ ਦੇਖ ਕੇ ਲਾੜੀ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ। ਉਸਨੇ ਆਪਣੇ ਹੱਥ ਵਿੱਚ ਗੁਲਦਸਤਾ ਆਪਣੇ ਪਤੀ ਵੱਲ ਸੁੱਟਿਆ ਅਤੇ ਚੀਕ ਕੇ ਬੋਲੀ- ਕੀ ਤੁਹਾਨੂੰ ਲਗਦਾ ਹੈ ਕਿ ਮੈਨੂੰ ਇਸ ਬਾਰੇ ਪਤਾ ਨਹੀਂ ਸੀ? ਦਰਅਸਲ, ਇਹ ਵੀਡੀਓ ਸਾਲ 2019 ‘ਚ ਵਾਇਰਲ ਹੋਇਆ ਸੀ, ਜਿਸ ਨੂੰ ਫਿਰ ਤੋਂ Tik-Tok ‘ਤੇ ਸ਼ੇਅਰ ਕੀਤਾ ਗਿਆ ਸੀ। ਇੱਥੇ ਇਸ ਨੂੰ ਕਰੀਬ 60 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ‘ਤੇ ਹਜ਼ਾਰਾਂ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ।

ਪੋਸਟ ‘ਤੇ ਜ਼ਿਆਦਾਤਰ ਲੋਕ ਲਾੜੇ ਦੇ ਹੱਕ ‘ਚ ਨਜ਼ਰ ਆਏ। ਲੋਕਾਂ ਨੇ ਕਿਹਾ ਕਿ ਲਾੜੀ ਨੂੰ ਉਹੀ ਮਿਲਿਆ ਜਿਸ ਦੀ ਉਹ ਹੱਕਦਾਰ ਸੀ। ਇਕ ਯੂਜ਼ਰ ਨੇ ਲਿਖਿਆ- ਸਭ ਤੋਂ ਵਧੀਆ ਬਦਲਾ- ਜੋ ਪੂਰੇ ਪਰਿਵਾਰ ਅਤੇ ਦੋਸਤਾਂ ਦੇ ਸਾਹਮਣੇ ਲਿਆ ਗਿਆ। ਇਕ ਹੋਰ ਨੇ ਲਿਖਿਆ- ਇਮਾਨਦਾਰੀ ਨਾਲ ਕਹਾਂ ਤਾਂ ਮੈਂ ਵੀ ਓਨਾ ਹੀ ਬੁਰਾ ਹਾਂ ਅਤੇ 1000 ਫੀਸਦੀ ਮੈਂ ਵੀ ਅਜਿਹਾ ਹੀ ਕੀਤਾ ਹੁੰਦਾ।

ਇਸ ਦੇ ਨਾਲ ਹੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਸਭ ਦੇ ਬਾਵਜੂਦ ਉਸ ਵਿਅਕਤੀ ਨੇ ਵਿਆਹ ਕਿਉਂ ਕਰਵਾਇਆ? ਇਕ ਯੂਜ਼ਰ ਨੇ ਲਿਖਿਆ- ਤਾਂ ਫਿਰ ਵਿਅਕਤੀ ਨੇ ਵਿਆਹ ‘ਤੇ ਇੰਨਾ ਪੈਸਾ ਕਿਉਂ ਖਰਚ ਕੀਤਾ?  ਏਸ਼ੀਆ ਵਨ ਦੀ ਇਕ ਰਿਪੋਰਟ ਮੁਤਾਬਕ ਇਹ ਜੋੜਾ ਦੋ ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਸੀ ਅਤੇ ਵਿਆਹ ਤੋਂ ਸਿਰਫ 6 ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਮੰਗਣੀ ਹੋਈ ਸੀ। ਉਦੋਂ ਦਾਅਵਾ ਕੀਤਾ ਗਿਆ ਸੀ ਕਿ ਲਾੜਾ ਲਾੜੀ ਨਾਲ ਘਰੇਲੂ ਹਿੰਸਾ ਕਰਦਾ ਸੀ।

ਇਸ ਤੋਂ ਬਾਅਦ ਲਾੜੀ ਭੈਣ ਦੇ ਪਤੀ ਨੂੰ ਪਸੰਦ ਕਰਨ ਲੱਗੀ। ਲਾੜੇ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਉਸ ਨੇ ਲਾੜੀ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ।

Leave a Reply

Your email address will not be published. Required fields are marked *