ਬੈਂਕਾਕ- ਥਾਈਲੈਂਡ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਚੋਨਬੁਰੀ ਸੂਬੇ ਦੇ ਇੱਕ ਨਾਈਟ ਕਲੱਬ ਵਿੱਚ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ‘ਚ 35 ਲੋਕ ਜ਼ਖਮੀ ਵੀ ਹੋਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਵੀਰਵਾਰ ਰਾਤ ਨੂੰ ਵਾਪਰਿਆ। ਅੱਗ ਲੱਗਣ ਸਮੇਂ ਨਾਈਟ ਕਲੱਬ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਇਸ ਕਾਰਨ ਭਗਦੜ ਮੱਚ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।
Also Read: ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਮੂਸੇਵਾਲਾ ਦੇ ਕਰੀਬੀ, ਪਿਤਾ ਨੂੰ ਧਮਕੀ ਤੋਂ ਬਾਅਦ ਸ਼ੱਕੀ ਦੀਆਂ ਤਸਵੀਰਾਂ CCTV ‘ਚ ਕੈਦ
ਪੁਲਿਸ ਕਰਨਲ ਵੁਟੀਪੋਂਗ ਸੋਮਜਈ ਨੇ ਦੱਸਿਆ ਕਿ ਸੱਤਾਹਿਪ ਜ਼ਿਲ੍ਹੇ ਦੇ ਮਾਉਂਟੇਨ ਬੀ ਨਾਈਟ ਕਲੱਬ ਵਿੱਚ ਸਵੇਰੇ 1:00 ਵਜੇ (ਵੀਰਵਾਰ ਨੂੰ 1800 GMT) ਅੱਗ ਲੱਗ ਗਈ। ਜ਼ਿਆਦਾਤਰ ਪੀੜਤ ਥਾਈਲੈਂਡ ਦੇ ਨਾਗਰਿਕ ਹਨ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਕੁਝ ਵਿਦੇਸ਼ੀਆਂ ਦਾ ਵੀ ਜਾਨੀ ਨੁਕਸਾਨ ਹੋਇਆ ਹੈ। ਅੱਗ ਕਿਵੇਂ ਲੱਗੀ ਇਹ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ‘ਚੋਂ ਕੁਝ ਦੀ ਹਾਲਤ ਗੰਭੀਰ ਹੈ।
Also Read: ਜੰਮੂ-ਕਸ਼ਮੀਰ ’ਚ ਸੁਰੱਖਿਆ ਫੋਰਸ ਦਾ ਵੱਡਾ ਐਕਸ਼ਨ, 3 ਅੱਤਵਾਦੀ ਗ੍ਰਿਫਤਾਰ



