Texas: ਸੈਨ ਐਂਟੋਨੀਓ ‘ਚ ਟਰੱਕ ‘ਚੋਂ ਮਿਲੀਆਂ 46 ਲੋਕਾਂ ਦੀਆਂ ਲਾਸ਼ਾਂ, ਜਾਂਚ ‘ਚ ਲੱਗੀ ਪੁਲਿਸ

ਟੈਕਸਾਸ– ਅਮਰੀਕਾ ਦੇ ਦੱਖਣ-ਪੱਛਮੀ ਟੈਕਸਾਸ ਦੇ ਸੈਨ ਐਂਟੋਨੀਓ ਵਿੱਚ ਸੋਮਵਾਰ ਨੂੰ ਇੱਕ ਟ੍ਰੇਲਰ ਦੇ ਅੰਦਰ ਘੱਟੋ-ਘੱਟ 46 ਲੋਕ ਮਰੇ ਹੋਏ ਮਿਲੇ ਅਤੇ 16 ਹੋਰਾਂ ਨੂੰ…

ਟੈਕਸਾਸ– ਅਮਰੀਕਾ ਦੇ ਦੱਖਣ-ਪੱਛਮੀ ਟੈਕਸਾਸ ਦੇ ਸੈਨ ਐਂਟੋਨੀਓ ਵਿੱਚ ਸੋਮਵਾਰ ਨੂੰ ਇੱਕ ਟ੍ਰੇਲਰ ਦੇ ਅੰਦਰ ਘੱਟੋ-ਘੱਟ 46 ਲੋਕ ਮਰੇ ਹੋਏ ਮਿਲੇ ਅਤੇ 16 ਹੋਰਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਪ੍ਰਵਾਸੀਆਂ ਦੀ ਤਸਕਰੀ ਨਾਲ ਜੁੜੀ ਹੋਣ ਦਾ ਸ਼ੱਕ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

Also Read: ਪੰਜਾਬ ਵਿਧਾਨ ਸਭਾ ਸੈਸ਼ਨ 2022: ਅਗਨੀਪਥ ਯੋਜਨਾ ਦਾ ਭਾਜਪਾ ਨੂੰ ਛੱਡ ਸਾਰੀਆਂ ਪਾਰਟੀਆਂ ਨੇ ਕੀਤਾ ਜੰਮ ਕੇ ਵਿਰੋਧ

ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਘਟਨਾ ਸਥਾਨ ‘ਤੇ ਮੌਜੂਦ ਸ਼ਹਿਰ ਦੇ ਇੱਕ ਕਰਮਚਾਰੀ ਨੂੰ ਸ਼ਾਮ 6 ਵਜੇ ਦੇ ਕਰੀਬ ਮਦਦ ਲਈ ਚੀਕਣ ਦੀ ਆਵਾਜ਼ ਸੁਣਨ ਤੋਂ ਬਾਅਦ ਸਥਿਤੀ ਦਾ ਪਤਾ ਲੱਗਾ। ਜਦੋਂ ਅਧਿਕਾਰੀ ਟ੍ਰੇਲਰ ਕੋਲ ਪਹੁੰਚਿਆ ਤਾਂ ਉਸ ਨੇ ਬਾਹਰ ਜ਼ਮੀਨ ‘ਤੇ ਲਾਸ਼ ਪਈ ਦੇਖੀ। ਅੱਗ ਬੁਝਾਊ ਵਿਭਾਗ ਦੇ ਮੁਖੀ ਚਾਰਲਸ ਹੁੱਡ ਨੇ ਦੱਸਿਆ ਕਿ ਹਸਪਤਾਲਾਂ ‘ਚ ਦਾਖਲ 16 ਲੋਕਾਂ ‘ਚੋਂ 12 ਬਾਲਗ ਅਤੇ ਚਾਰ ਬੱਚੇ ਸਨ। ਮਰੀਜ਼ਾਂ ਦਾ ਸਰੀਰ ਗਰਮ ਹੋ ਰਿਹਾ ਸੀ ਅਤੇ ਟ੍ਰੇਲਰ ਵਿੱਚ ਬਿਲਕੁਲ ਵੀ ਪਾਣੀ ਨਹੀਂ ਸੀ।

Also Read: New Labour Code: ਹਫ਼ਤੇ ‘ਚ 48 ਘੰਟੇ ਕੰਮ, ਨੌਕਰੀ ਛੱਡਣ ਦੇ ਦੋ ਦਿਨਾਂ ਬਾਅਦ ਹੋਵੇਗਾ Full and Final Settlement

ਮੈਕਮੈਨਸ ਨੇ ਕਿਹਾ ਕਿ ਇਸ ਮਾਮਲੇ ‘ਚ ਤਿੰਨ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਕੀ ਉਹ ਮਨੁੱਖੀ ਤਸਕਰੀ ਨਾਲ ਜੁੜੇ ਹੋਏ ਸਨ। ਇਹ ਪਿਛਲੇ ਕੁਝ ਦਹਾਕਿਆਂ ਦੀ ਸਭ ਤੋਂ ਘਾਤਕ ਤ੍ਰਾਸਦੀ ਹੋ ਸਕਦੀ ਹੈ, ਹਜ਼ਾਰਾਂ ਲੋਕ ਮੈਕਸੀਕੋ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 2017 ਵਿੱਚ ਸੈਨ ਐਂਟੋਨੀਓ ਵਿਚ ਇੱਕ ਵਾਲਮਾਰਟ ਵਿਚ ਇੱਕ ਪਾਰਕ ਕੀਤੇ ਟਰੱਕ ਦੇ ਅੰਦਰ ਫਸਣ ਤੋਂ ਬਾਅਦ 10 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। 2003 ਵਿਚ ਸੈਨ ਐਂਟੋਨੀਓ ਦੇ ਦੱਖਣ-ਪੂਰਬ ਵਿੱਚ ਇੱਕ ਟਰੱਕ ਵਿੱਚ 19 ਪ੍ਰਵਾਸੀ ਮਿਲੇ ਸਨ।

Leave a Reply

Your email address will not be published. Required fields are marked *