ਲੰਡਨ- ਸਪੇਨ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਥੇ ਵਿਆਹ ਤੋਂ ਕੁਝ ਘੰਟੇ ਬਾਅਦ ਹੀ ਲਾੜੇ ਨੇ ਲਾੜੀ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਵਿਆਹ ਦੀ ਪਾਰਟੀ ਦੌਰਾਨ ਹੀ ਗ੍ਰਿਫਤਾਰ ਕਰ ਲਿਆ। ਜਦੋਂ ਲਾੜਾ ਹਿੰਸਕ ਹੋ ਗਿਆ ਤਾਂ ਲਾੜੀ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ। ਦੱਸਿਆ ਗਿਆ ਕਿ ਇਸ ਵਿਆਹ ‘ਚ ਮਹਿਮਾਨ ਨੂੰ ਖੂਬ ਸ਼ਰਾਬ ਪਰੋਸੀ ਗਈ ਸੀ।
Also Read: ‘ਤੇਰਾ ਹਾਲ ਵੀ ਮੂਸੇਵਾਲਾ ਵਰਗਾ ਕਰ ਦਿਆਂਗੇ’, ਧਮਕੀ ਤੋਂ ਬਾਅਦ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਪਹੁੰਚੀ ਪੁਲਿਸ
ਦਰਅਸਲ, ਇੱਕ ਬ੍ਰਿਟਿਸ਼ ਜੋੜਾ ਸਪੇਨ ਵਿੱਚ ਛੁੱਟੀਆਂ ਮਨਾਉਣ ਗਿਆ ਸੀ। ਉੱਥੇ ਉਨ੍ਹਾਂ ਨੇ ਵਿਆਹ ਕਰਨ ਦੀ ਯੋਜਨਾ ਬਣਾਈ। ਦੋਸ਼ ਹੈ ਕਿ ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਲਾੜਾ ਪਾਰਟੀ ‘ਚ ਹਿੰਸਕ ਹੋ ਗਿਆ ਅਤੇ ਆਪਣੀ ਨਵ-ਵਿਆਹੀ ਪਤਨੀ ‘ਤੇ ਹਮਲਾ ਕਰ ਦਿੱਤਾ। ‘ਦਿ ਮਿਰਰ’ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ 9 ਵਜੇ ਵਾਪਰੀ। ਵਿਆਹ ਤੋਂ ਬਾਅਦ ਪਾਰਟੀ ਚੱਲ ਰਹੀ ਸੀ। ਪਾਰਟੀ ਵਿਚ ਮਹਿਮਾਨਾਂ ਨੂੰ ਡ੍ਰਿੰਕ ਪਰੋਸੀ ਗਈ। ਲੋਕ ਨੱਚ ਰਹੇ ਸਨ ਅਤੇ ਗਾ ਰਹੇ ਸਨ। ਫਿਰ ਪਤਾ ਨਹੀਂ ਕੀ ਹੋਇਆ ਕਿ ਲਾੜੇ ਨੇ ਗੁੱਸੇ ‘ਚ ਆ ਕੇ ਲਾੜੀ ਦੀ ਕੁੱਟਮਾਰ ਕਰ ਦਿੱਤੀ। ਲਾੜੇ ਨੂੰ ਹਿੰਸਕ ਹੁੰਦੇ ਦੇਖ ਪੁਲਿਸ ਬੁਲਾਈ ਗਈ।
Also Read: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਨਹੀ ਮਿਲੇਗੀ ਬੁਲਟਪਰੂਫ ਗੱਡੀ ਤੇ ਜੈਕੇਟ, ਹਾਈਕੋਰਟ ਨੇ ਰੱਦ ਕੀਤੀ ਪਟੀਸ਼ਨ
ਪਾਰਟੀ ਛੱਡ ਚਲੀ ਗਈ ਲਾੜੀ
ਇਸ ਦੇ ਨਾਲ ਹੀ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਲਾੜੀ ਪਾਰਟੀ ਛੱਡ ਕੇ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਵਿਆਹ ਦੀ ਪਾਰਟੀ ‘ਤੇ ਪਹੁੰਚੀ ਤਾਂ ਉਸ ਨੇ ਲਾੜੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਬੂ ਨਹੀਂ ਆ ਰਿਹਾ ਸੀ। ਅਜਿਹੇ ‘ਚ ਪੁਲਿਸ ਨੂੰ ਉਸ ਨੂੰ ਗ੍ਰਿਫਤਾਰ ਕਰਕੇ ਪਾਰਟੀ ‘ਚੋਂ ਬਾਹਰ ਕੱਢਣਾ ਪਿਆ। ਦਰਅਸਲ, ਲਾੜੀ ਪਾਰਟੀ ਤੋਂ ਗਾਇਬ ਹੋਣ ਤੋਂ ਬਾਅਦ ਪੁਲਿਸ ਉਸ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਸੀ। ਪਰ ਕੁਝ ਹੀ ਦੇਰ ਵਿਚ ਲਾੜੀ ਫਿਰ ਪਾਰਟੀ ਵਿਚ ਆ ਗਈ। ਹਾਲਾਂਕਿ ਉਦੋਂ ਤੱਕ ਪੁਲਿਸ ਲਾੜੇ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ ਸੀ।



