Sunanda Sharma: ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਦੀ ਵਜ੍ਹਾ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਕਾਨਸ ਦੇ ਰੈੱਡ ਕਾਰਪੇਟ ‘ਤੇ ਵਾੱਕ ਕਰਨਾ ਹੈ। ਦਰਅਸਲ, ਪੰਜਾਬੀ ਗਾਇਕਾ ਨੇ ਵਿਦੇਸ਼ ਜਾ ਕੇ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣ ਪੰਜਾਬੀਆਂ ਦਾ ਮਾਣ ਵਧਾਈਆ ਹੈ। ਕਾਨਸ ਵਿਚ ਪਹੁੰਚਣ ਉਤੇ ਗਾਇਕਾ ਨੇ ਪੰਜਾਬ ਦੀ ਖੂਬ ਬੱਲੇ ਬੱਲੇ ਕਰਵਾਈ ਹੈ। ਸੁਨੰਦਾ ਸ਼ਰਮਾ ਨੇ ਕਾਨਸ ਵਿਚ ਸ਼ਮੂਲੀਅਤ ਤੋਂ ਬਾਅਦ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਵਿਦੇਸ਼ੀਆਂ ਕੋਲੋਂ ਪੰਜਾਬੀ ਗਾਣੇ ਉਤੇ ਠੁਮਕੇ ਲਗਵਾ ਦਿੱਤੇ। ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦਿਆਂ ਸੁਨੰਦਾ ਨੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸਾਂਝੀ ਕੀਤੀ। ਇਸ ਵੀਡੀਓ ਨੇ ਉਨ੍ਹਾਂ ਦੇ ਫੈਨਜ਼ ਨੇ ਬੇਹੱਦ ਪਸੰਦ ਕੀਤਾ ਤੇ ਗਾਇਕਾ ਨੂੰ ਖੂਬ ਪਿਆਰ ਬਖਸ਼ਿਆ।
View this post on Instagram
