ਇੰਸਟਾ ਸਟੋਰੀ ਵਾਰ : ਰੈਪਰ ਨਸੀਬ ਨੇ ਇਲੂਮਿਨਾਟੀ ਹੋਣ ਸਬੰਧੀ ਕੱਸੇ ਤੰਜ, ਦਿਲਜੀਤ ਦੋਸਾਂਝ ਨੇ ਇੰਝ ਦਿੱਤਾ ਜਵਾਬ

ਪੰਜਾਬੀ ਕਲਾਕਾਰ ਨਸੀਬ ਵਲੋਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਉਸ ਦੀ ਮੈਨੇਜਰ ਸੋਨਾਲੀ ਸਿੰਘ ‘ਤੇ ਨਿਸ਼ਾਨਾ ਸਾਧਿਆ ਗਿਆ ਹੈ। ਨਸੀਬ ਨੇ ਆਪਣੀ ਇੰਸਟਾਗ੍ਰਾਮ…

ਪੰਜਾਬੀ ਕਲਾਕਾਰ ਨਸੀਬ ਵਲੋਂ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਉਸ ਦੀ ਮੈਨੇਜਰ ਸੋਨਾਲੀ ਸਿੰਘ ‘ਤੇ ਨਿਸ਼ਾਨਾ ਸਾਧਿਆ ਗਿਆ ਹੈ। ਨਸੀਬ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਤਸਵੀਰਾਂ ਸਾਂਝੀਆਂ ਕੀਤੀਆਂ। ਰੈਪਰ ਨਸੀਬ ਵੱਲੋਂ ਦੋਸਾਝਾਂਵਾਲੇ ਖਿਲਾਫ ਇਲੂਮਿਨਾਟੀ ਹੋਣ ਨੂੰ ਲੈ ਪੋਸਟਾਂ ਸ਼ੇਅਰ ਕੀਤੀਆਂ ਗਈਆਂ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਲੋਕਾਂ ਵੱਲੋਂ ਕਲਾਕਾਰ ਦੇ ਇਲੂਮਿਨਾਟੀ ਹੋਣ ਨੂੰ ਲੈ ਖਾਸ ਚਰਚਾ ਕੀਤੀ ਗਈ। ਜਿਸ ਦੀਆਂ ਪੋਸਟਾਂ ਰੈਪਰ ਨਸੀਬ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ ਹਨ। ਉਸ ਨੇ ਗਾਇਕ ਦਿਲਜੀਤ ਦੋਸਾਂਝ ਦਾ ਗੀਤ ‘ਮੈਂ ਹੁੰ ਪੰਜਾਬ’ ਬਾਰੇ ਜ਼ਿਕਰ ਕੀਤਾ ਹੈ। ਉਸ ਨੇ ਲਿਖਿਆ ‘ਤੁਸੀਂ ਪੰਜਾਬ ਨਹੀਂ ਹੋ।’ ਨਸੀਬ ਨੇ ‘ਚਮਕੀਲਾ’ ਸਟਾਰ ਦੀ ਬਿਨਾਂ ਪੱਗ ਵਾਲੀ ਤਸਵੀਰ ਪੋਸਟ ਕਰਦੇ ਹੋਏ ਕਿਹਾ ਕਿ ਦਿਲਜੀਤ ਪੰਜਾਬੀ ਵਜੋਂ ਸੰਬੋਧਿਤ ਕਰਨ ਦਾ ਹੱਕਦਾਰ ਨਹੀਂ ਹੈ ਕਿਉਂਕਿ ਉਹ “ਪੱਗ ਬੰਨ੍ਹਣੀ ਨਹੀਂ ਜਾਣਦਾ।’  


ਇਸ ਤੋਂ ਬਾਅਦ, ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਰੈਪਰ ਨਸੀਬ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਨੇ ਨਸੀਬ ਦੀ ਇਸ ਸਟੋਰੀ ਦਾ ਜਵਾਬ ਦਿੰਦੇ ਹੋਏ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕੀਤੀ ਹੈ। ਦਿਲਜੀਤ ਨੇ ਆਪਣੇ ਸਾਦਗੀ ਭਰੇ ਅੰਦਾਜ਼ ਵਿੱਚ ਕਿਹਾ,’ਸਭ ਗੋਵਿੰਦ ਹੈ। ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ…ਰੱਬ ਤੁਹਾਨੂੰ ਬਹੁਤ-ਬਹੁਤ ਤਰੱਕੀ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ…ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਵੀ ਦੇ ਰਿਹਾ…ਮੇਰੇ ਵੱਲੋਂ ਸਿਰਫ਼ ਪਿਆਰ ਤੇ ਪਿਆਰ… ਸ਼ੁਕਰ…।’


ਪਹਿਲਾਂ ਵੀ ਵਿਵਾਦਾਂ ਵਿਚ ਫਸ ਗਏ ਸੀ ਰੈਪਰ ਨਸੀਬ
ਇਸ ਤੋਂ ਪਹਿਲਾਂ ਰੈਪਰ ਨਸੀਬ ਆਪਣੇ ਇੱਕ ਇੰਟਰਵਿਊ ਨੂੰ ਲੈ ਸੁਰਖੀਆਂ ਵਿੱਚ ਆ ਗਏ ਸਨ। ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦੇ ਹੋਏ ਆਪਣੇ ਆਪ ਨੂੰ ਉਸ ਵਰਗਾ ਦੱਸਿਆ ਅਤੇ ਕਿਹਾ ਕਿ ਮੈਂ ਬਿਲਕੁੱਲ ਉਸ ਵਰਗਾ ਹੀ ਆਂ। ਹਾਲਾਂਕਿ ਇਹ ਗੱਲ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਆਈ। ਇਸ ਤੋਂ ਬਾਅਦ ਉਹ ਸਾਰੇ ਰੈਪਰ ਨਸੀਬ ਉੱਪਰ ਭੜਕ ਗਏ।

Leave a Reply

Your email address will not be published. Required fields are marked *