ਘਾਨਾ ‘ਚ ਜ਼ਬਰਦਸਤ ਧਮਾਕਾ, 17 ਹਲਾਕ ਤੇ 59 ਜ਼ਖਮੀ

ਘਾਨਾ ਵਿਚ ਇਕ ਭਿਆਨਕ ਧਮਾਕੇ ਵਿਚ 17 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 59 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਤੇ ਇਕ ਚਸ਼ਮਦੀਦ ਮੁਤਾਬਕ…

ਘਾਨਾ ਵਿਚ ਇਕ ਭਿਆਨਕ ਧਮਾਕੇ ਵਿਚ 17 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 59 ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਤੇ ਇਕ ਚਸ਼ਮਦੀਦ ਮੁਤਾਬਕ ਘਾਨਾ ਵਿਚ ਵੀਰਵਾਰ ਨੂੰ ਇਕ ਮੋਟਰਸਾਈਕਲ ਤੇ ਧਮਾਕਾਖੇਜ਼ ਲੈ ਜਾ ਰਹੇ ਇਕ ਟਰੱਕ ਨਾਲ ਟੱਕਰਾ ਜਾਣੇ ਦੇ ਬਾਅਦ ਭਿਆਨਕ ਧਮਾਕਾ ਹੋਇਆ। ਇਸ ਭਿਆਨਕ ਧਮਾਕੇ ਵਿਚ 17 ਲੋਕਾਂ ਦੀ ਜਾਨ ਚਲੀ ਗਈ ਹੈ। ਮੌਤ ਦਾ ਅੰਕੜਾ ਹੋਰ ਵਧ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੇ ਕਾਰਨ ਪੱਛਮੀ ਘਾਨਾ ਦਾ ਇਕ ਛੋਟਾ ਸ਼ਹਿਰ ਅਪਿਯੇਟ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਲਾਕੇ ਵਿਚ ਕੰਮ ਕਰਨ ਵਾਲੇ ਤੇ ਧਮਾਕੇ ਦੀ ਆਵਾਜ਼ ਸੁਣਨ ਵਾਲੇ ਲੋਕਾਂ ਨੇ ਮੀਡੀਆ ਨਾਲ ਨੂੰ ਦੱਸਿਆ ਕਿ ਧਮਾਕੇ ਦੇ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ, ਜਿਸ ਕਾਰਨ ਕਈ ਲੋਕ ਤੇ ਜਾਨਵਰ ਮਲਬੇ ਵਿਚ ਫਸ ਗਏ ਹਨ।

Also Read: ਹੁਣ ਇੰਡੀਆ ਗੇਟ ‘ਤੇ ਨਹੀਂ, ਸਗੋਂ ਨੈਸ਼ਨਲ ਵਾਰ ਮੈਮੋਰੀਅਲ ‘ਤੇ ਜਗਾਈ ਜਾਵੇਗੀ ਅਮਰ ਜਵਾਨ ਜੋਤੀ

ਪੁਲਿਸ ਨੇ ਦੱਸਿਆ ਕਿ ਜ਼ਿਆਦਾਤਰ ਪੀੜਤਾਂ ਨੂੰ ਬਚਾ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਹਸਪਤਾਲਾਂ ਤੇ ਕਲੀਨਿਕਾਂ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਐਮਰਜੈਂਸੀ ਸੇਵਾ ਦੇ ਕਰਮਚਾਰੀਆਂ ਨੂੰ ਐਕਟਿਵ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਪੁਲਿਸ ਨੇ ਹਾਲਾਤ ਨੂੰ ਸੰਭਾਲਣ ਦੇ ਲਈ ਘਾਨਾ ਰਾਸ਼ਟਰੀ ਫਾਇਰ ਬ੍ਰਿਗੇਡ ਸੇਵਾ, ਐੱਨਏਡੀਐੱਮਓ ਤੇ ਐਂਬੂਲੈਂਸ ਸੇਵਾ ਸਣੇ ਸਿਹਤ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਸੁਰੱਖਿਆ ਦੇ ਲਈ ਨੇੜੇ ਦੇ ਇਲਾਕਿਆਂ ਵਿਚ ਚਲੇ ਜਾਣ। 

Also Read: ਦਿੱਲੀ ‘ਚ ਸਸਤਾ ਹੋਇਆ ਕੋਰੋਨਾ ਟੈਸਟ, RT-PCR ਲਈ ਦੇਣ ਪੈਣਗੇ ਸਿਰਫ 300 ਰੁਪਏ

Leave a Reply

Your email address will not be published. Required fields are marked *