ਸਾਰਾ ਗਿੱਲ ਨੇ ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ ਬਣ ਰਚਿਆ ਇਤਿਹਾਸ 

ਇਸਲਾਮਾਬਾਦ: ਸਾਰਾ ਗਿੱਲ ਨੇ ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇਸ ਮੌਕੇ ‘ਤੇ 23 ਸਾਲਾ ਗਿੱਲ ਨੇ ਕਿਹਾ ਕਿ ਮੈਨੂੰ…

ਇਸਲਾਮਾਬਾਦ: ਸਾਰਾ ਗਿੱਲ ਨੇ ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇਸ ਮੌਕੇ ‘ਤੇ 23 ਸਾਲਾ ਗਿੱਲ ਨੇ ਕਿਹਾ ਕਿ ਮੈਨੂੰ ਪਾਕਿਸਤਾਨ ਦੀ ਪਹਿਲੀ ਟ੍ਰਾਂਸਜੈਂਡਰ ਡਾਕਟਰ ਹੋਣ ‘ਤੇ ਮਾਣ ਹੈ। ਮੈਂ ਆਪਣੀ NGO ਦੀ ਮਦਦ ਨਾਲ ਟ੍ਰਾਂਸਜੈਂਡਰ ਭਾਈਚਾਰੇ ਲਈ ਕੰਮ ਕਰਨਾ ਜਾਰੀ ਰੱਖਾਂਗੀ। ਜ਼ਿੰਦਗੀ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ। ਜੇਕਰ ਤੁਹਾਡੇ ਅੰਦਰ ਜਜ਼ਬਾ ਹੈ ਤਾਂ ਤੁਹਾਡੇ ਕਦਮ ਨੂੰ ਕੋਈ ਨਹੀਂ ਰੋਕ ਸਕਦਾ। ਤੁਸੀਂ ਯਕੀਨੀ ਤੌਰ ‘ਤੇ ਸਫਲਤਾ ਵੱਲ ਵਧੋਗੇ।

Also Read: ਕਿਸਾਨ ਦੀ ਜ਼ਮੀਨ ਦੀ ਨਿਲਾਮੀ ਹੋਣ ‘ਤੇ ਮਿਲਣ ਪਹੁੰਚੇ ਟਿਕੈਤ, ਪ੍ਰਸ਼ਾਸਨ ਨੇ ਰੱਦ ਕੀਤੀ ਨਿਲਾਮੀ

ਇੱਥੇ ਦੱਸ ਦਈਏ ਕਿ ਸਾਰਾ ਗਿੱਲ ਨੇ ਕਰਾਚੀ ਦੇ ਜਿਨਾਹ ਮੈਡੀਕਲ ਅਤੇ ਡੈਂਟਲ ਕਾਲਜ ਤੋਂ ਐਮਬੀਬੀਐਸ ਫਾਈਨਲ ਸਾਲ ਦੀ ਪ੍ਰੀਖਿਆ ਪਾਸ ਕੀਤੀ। ਉਹ ਪਾਕਿਸਤਾਨ ਵਿੱਚ ਟ੍ਰਾਂਸਜੈਂਡਰਾਂ ਲਈ ਕੰਮ ਕਰਨ ਵਾਲੀ ਇੱਕ NGO ਨਾਲ ਵੀ ਜੁੜੀ ਹੋਈ ਹੈ।ਸਾਰਾ ਨੇ ਦੱਸਿਆ ਕਿ ਕਿਵੇਂ ਪਾਕਿਸਤਾਨ ਵਿੱਚ ਮਾਪੇ ਸਮਾਜ ਦੇ ਦਬਾਅ ਹੇਠ ਆਪਣੇ ਟ੍ਰਾਂਸਜੈਂਡਰ ਬੱਚਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਸਾਰਾ ਨੇ ਸਮਾਜ ਨੂੰ ਅਪੀਲ ਕੀਤੀ ਕਿ ਟ੍ਰਾਂਸਜੈਂਡਰ ਬੱਚਿਆਂ ਨੂੰ ਘਰੋਂ ਬਾਹਰ ਕੱਢਣਾ ਬੰਦ ਕੀਤਾ ਜਾਵੇ। ਇਹ ਇੱਕ ਸ਼ੁਰੂਆਤ ਹੈ, ਅੱਗੇ ਦੀਆਂ ਚੀਜ਼ਾਂ ਬਿਹਤਰ ਹੋ ਜਾਣਗੀਆਂ।

Also Read: ਪੀ.ਐੱਮ. ਮੋਦੀ ਨੇ ਫੋਨ ਕਰ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਕੀਤੀ ਗੱਲ, ਪੁੱਛਿਆ ਹਾਲ-ਚਾਲ

2018 ਵਿਚ ਬਣਿਆ ਵਿਸ਼ੇਸ਼ ਕਾਨੂੰਨ
ਪਾਕਿਸਤਾਨ ਵਿਚ ਹਾਲ ਹੀ ਦੇ ਸਾਲਾਂ ਵਿੱਚ ਟ੍ਰਾਂਸਜੈਂਡਰ ਆਬਾਦੀ ਨੂੰ ਸਸ਼ਕਤ ਕਰਨ ਲਈ ਕਦਮ ਚੁੱਕੇ ਗਏ ਹਨ। ਟ੍ਰਾਂਸਜੈਂਡਰ ਨਾਗਰਿਕ ਵਜੋਂ ਉਨ੍ਹਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਵਿਤਕਰੇ ਨੂੰ ਰੋਕਣ ਲਈ 2018 ਵਿੱਚ ਇੱਕ ਵਿਸ਼ੇਸ਼ ਕਾਨੂੰਨ ਬਣਾਇਆ ਗਿਆ ਹੈ।ਮੁਲਤਾਨ ਵਿੱਚ ਟ੍ਰਾਂਸਜੈਂਡਰਾਂ ਲਈ ਵਿਸ਼ੇਸ਼ ਸਕੂਲ ਖੋਲ੍ਹਿਆ ਗਿਆ ਹੈ। ਪਿਛਲੇ ਸਾਲ ਜੁਲਾਈ ਵਿੱਚ, ਪਾਕਿਸਤਾਨ ਦੇ ਟ੍ਰਾਂਸਜੈਂਡਰ ਲਈ ਮੁਲਤਾਨ ਵਿੱਚ ਇੱਕ ਵਿਸ਼ੇਸ਼ ਸਕੂਲ ਖੋਲ੍ਹਿਆ ਗਿਆ ਸੀ। ਟ੍ਰਾਂਸਜੈਂਡਰਾਂ ਨੇ ਪਹਿਲੀ ਵਾਰ ਇਸ ਵਿੱਚ ਦਾਖਲਾ ਲਿਆ। ਇਸ ਸਕੂਲ ਵਿੱਚ ਨਰਸਰੀ ਤੋਂ ਸੈਕੰਡਰੀ ਜਮਾਤ ਤੱਕ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਹੈ।

Leave a Reply

Your email address will not be published. Required fields are marked *