ਪਾਦਰੀ ਨੇ ਚਰਚ ‘ਚ ਆਉਂਦੀ ਲੜਕੀ ਨੂੰ ਕੀਤਾ ਗਰਭਵਤੀ, ਗਰਭਪਾਤ ਦੌਰਾਨ ਲੜਕੀ ਦੀ ਮੌਤ

ਗੁਰਦਾਸਪੁਰ: ਗੁਰਦਾਸਪੁਰ ਵਿੱਚ ਇਕ ਪਾਦਰੀ ਨੇ ਇਕ ਲੜਕੀ ਨੂੰ ਗਰਭਵਤੀ ਕਰ ਦਿੱਤਾ ਹੈ। ਜਦੋਂ ਲੜਕੀ ਗਰਭਵਤੀ ਹੋ ਗਈ ਤਾਂ ਉਸ ਨੂੰ ਇਕ ਗੈਰ ਤਜਰਬੇਕਾਰ ਨਰਸ…

ਗੁਰਦਾਸਪੁਰ: ਗੁਰਦਾਸਪੁਰ ਵਿੱਚ ਇਕ ਪਾਦਰੀ ਨੇ ਇਕ ਲੜਕੀ ਨੂੰ ਗਰਭਵਤੀ ਕਰ ਦਿੱਤਾ ਹੈ। ਜਦੋਂ ਲੜਕੀ ਗਰਭਵਤੀ ਹੋ ਗਈ ਤਾਂ ਉਸ ਨੂੰ ਇਕ ਗੈਰ ਤਜਰਬੇਕਾਰ ਨਰਸ ਕੋਲ ਲਿਜਾ ਕੇ ਗਰਭਪਾਤ ਕਰਵਾ ਦਿੱਤਾ ਇਸ ਦੌਰਾਨ ਲੜਕੀ ਦੀ ਮੌਤ ਹੋ ਗਈ। ਲੜਕੀ ਦੇ ਪਿਤਾ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ। ਲੜਕੀ ਦੇ ਪਿਤਾ ਦੀ ਸ਼ਕਾਇਤ ਤੇ ਪੁਲਿਸ ਉਪ ਕਪਤਾਨ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਬਲਾਤਕਾਰ ਕਰਨ ਵਾਲੇ ਪਾਦਰੀ ਅਤੇ ਗਰਭਪਾਤ ਕਰਨ ਵਾਲੀ ਔਰਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
 
ਮ੍ਰਿਤਕ ਲੜਕੀ ਦੇ ਮਾਤਾ ਪਿਤਾ ਨੇ ਦੱਸਿਆ ਸੀ ਕਿ ਉਸਦੀ ਲੜਕੀ ਜਿਸਦੀ ਉਮਰ ਕਰੀਬ 21 ਸਾਲ ਸੀ ਅਤੇ ਜੋ ਕਿ ਕੁਆਰੀ ਸੀ। ਮੁਲਜ਼ਮ ਪਾਸਟਰ ਜਸ਼ਨ  ਦੇ ਘਰ ਚਰਚ ਹੋਣ ਕਰਕੇ ਪਰਿਵਾਰ ਦਾ ਉਸਦੇ ਘਰ ਆਉਣਾ ਜਾਣਾ ਸੀ। ਮੁਲਜ਼ਮ ਪਾਸਟਰ ਜਸ਼ਨ ਗਿੱਲ ਨੇ ਲੜਕੀ ਦੀ ਮਰਜੀ ਤੋਂ ਬਿਨਾਂ ਉਸ ਨਾਲ ਸਰੀਰਿਕ ਸਬੰਧ ਬਣਾਏ ਜਿਸ ਕਰਕੇ ਲੜਕੀ ਗਰਭਵਤੀ ਹੋ ਗਈ ਸੀ।
ਮਾਪਿਆ ਦਾ ਕਹਿਣਾ ਹੈ ਕਿ ਪਾਸਟਰ ਨੇ ਇਸ ਹਰਕਤ ਨੂੰ ਛੁਪਾਉਣ ਦੀ ਖਾਤਰ ਗਲਤ ਢੰਗ ਨਾਲ ਲੜਕੀ ਦਾ ਮੁਲਜ਼ਮ ਨਰਸ ਬੱਬਲੀ ਪਾਸੋਂ ਅਬੋਰਸ਼ਨ ਕਰਵਾਇਆ ਸੀ ਜਿਸਦਾ ਇਲਾਜ ਸਹੀ ਢੰਗ ਨਾਲ ਨਾ ਹੋਣ ਕਰਕੇ ਲੜਕੀ ਦੇ ਪੇਟ ਵਿੱਚ ਇੰਨਫੈਸ਼ਨ ਹੋ ਗਈ ਜਿਸਦੀ ਗੁਰੂ ਨਾਨਕ ਦੇਵ ਹਸਪਤਾਲ ਅਮ੍ਰਿਤਸਰ ਵਿਖੇ ਮੌਤ ਹੋ ਗਈ।
ਥਾਣਾ ਦੀਨਾਨਗਰ ਦੇ ਐੱਸਐੱਚਓ ਜਤਿੰਦਰ ਪਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ-ਪੜਤਾਲ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਆਰੋਪੀ ਪਾਦਰੀ ਗਰਭਪਾਤ ਕਰਨ ਵਾਲੀ ਔਰਤ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।

Leave a Reply

Your email address will not be published. Required fields are marked *