ਸਿੱਧੂ ਮੂਸੇਵਾਲਾ ਦੇ ਗੀਤ ‘ਮੇਰਾ ਨਾਂ’ ‘ਤੇ ਕਿਲੀ ਤੇ ਨੀਮਾ ਪਾਲ ਦਾ ਵੀਡੀਓ ਵਾਇਰਲ

Kili Paul Viral Video: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਮੇਰਾ ਨਾਂ ਫੈਨਜ਼ ਵੱਲੋਂ ਮਿਲੀਅਨ ਤੱਕ ਪਹੁੰਚਾ ਦਿੱਤਾ ਹੈ। ਹੁਣ ਇਸ ਗੀਤ ਨੂੰ ਲੈ ਕੇ…

Kili Paul Viral Video: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਮੇਰਾ ਨਾਂ ਫੈਨਜ਼ ਵੱਲੋਂ ਮਿਲੀਅਨ ਤੱਕ ਪਹੁੰਚਾ ਦਿੱਤਾ ਹੈ। ਹੁਣ ਇਸ ਗੀਤ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਪਣੇ ਡਾਂਸ ਅਤੇ ਲਿਪ-ਸਿੰਕ ਨਾਲ ਸੋਸ਼ਲ ਮੀਡੀਆ ਦੀ ਦੁਨੀਆ ‘ਚ ਵੱਖਰੀ ਪਛਾਣ ਬਣਾਉਣ ਵਾਲੀ ਕਿਲੀ ਪਾਲ ਦੀ ਹੈ। ਇਸ ਵਾਇਰਲ ਵੀਡੀਓ ’ਚ ਕਿਲੀ ਪਾਲ ਆਪਣੀ ਭੈਣ ਨੀਮਾ ਦੇ ਨਾਲ ਪੰਜਾਬੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਜਿਸ ਨੂੰ ਪ੍ਰਸ਼ੰਸ਼ਕਾਂ ਵੱਲੋਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 

 
 
 
 
 
View this post on Instagram
 
 
 
 
 
 
 
 
 
 
 

A post shared by Kili Paul (@kili_paul)

ਕਿਲੀ ਪਾਲ ਨੇ ਭੈਣ ਨੀਮਾ ਪਾਲ ਨਾਲ ਗਾਇਆ ਪੰਜਾਬੀ ਗੀਤ 

ਦੱਸ ਦਈਏ ਕਿ ਕਿਲੀ ਪਾਲ ਨੇ ਭੈਣ ਨੀਮਾ ਪਾਲ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਏਵਾਲਾ ਦੇ ਗਾਏ ਪੰਜਾਬੀ ਗੀਤ ‘ਮੇਰਾ ਨਾ’ ‘ਤੇ ਲਿਪ-ਸਿੰਕ ਕਰਦੇ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਕਾਫੀ ਪਿਆਰ ਮਿਲ ਰਿਹਾ ਹੈ। 

ਕੌਣ ਹਨ ਕਿਲੀ ਪਾਲ ਤੇ ਨੀਮਾ ਪਾਲ

 ਕਿਲੀ ਪਾਲ ਅਤੇ ਨੀਮਾ ਪਾਲ ਤਨਜ਼ਾਨੀਆ ਦੇ ਨਿਵਾਸੀ ਹਨ। ਦੋਵਾਂ ਨੇ ਬਾਲੀਵੁੱਡ ਗੀਤਾਂ ‘ਤੇ ਡਾਂਸ ਅਤੇ ਲਿਪ ਸਿੰਕਿੰਗ ਕਰਕੇ ਪੂਰੀ ਦੁਨੀਆ ‘ਚ ਆਪਣੀ ਪਛਾਣ ਬਣਾਈ ਹੈ। ਪਿਛਲੇ ਦਿਨੀਂ ਕਿਲੀ ਪਾਲ ਨੂੰ ਕਈ ਟੀਵੀ ਸ਼ੋਅਜ਼ ਵਿੱਚ ਵੀ ਦੇਖਿਆ ਗਿਆ ਸੀ। ਕਿਲੀ ਪਾਲ ਅਤੇ ਉਸ ਦੀ ਭੈਣ ਨੀਮਾ ਦੀ ਵੀ ਕਾਫੀ ਫੈਨ ਫਾਲੋਇੰਗ ਹੈ।

 

Leave a Reply

Your email address will not be published. Required fields are marked *