ਮਹਿਲਾ ਨਾਲ ਪੁਲਿਸ ਨੇ ਕੀਤੀ ਅਜਿਹੀ ਹਰਕਤ, ਹੁਣ ਮਹਿਲਾ ਨੂੰ ਮਿਲੇਗਾ 22 ਕਰੋੜ ਦਾ ਹਰਜਾਨਾ

ਅਮਰੀਕਾ : ਅਮਰੀਕਾ ਵਿੱਚ ਇੱਕ ਕਾਲੇ ਔਰਤ ਨਾਲ ਪੁਲਿਸ ਨੇ ਕੀਤਾ ਮਾੜਾ ਸਲੂਕ। ਜਿਸ ਨੂੰ ਲੈ ਕੇ ਪੀੜਤ ਔਰਤ ਨੇ ਅਦਾਲਤ ‘ਚ ਪੁਲਿਸ ਖਿਲਾਫ ਮਾਮਲਾ…

ਅਮਰੀਕਾ : ਅਮਰੀਕਾ ਵਿੱਚ ਇੱਕ ਕਾਲੇ ਔਰਤ ਨਾਲ ਪੁਲਿਸ ਨੇ ਕੀਤਾ ਮਾੜਾ ਸਲੂਕ। ਜਿਸ ਨੂੰ ਲੈ ਕੇ ਪੀੜਤ ਔਰਤ ਨੇ ਅਦਾਲਤ ‘ਚ ਪੁਲਿਸ ਖਿਲਾਫ ਮਾਮਲਾ ਦਰਜ ਕਰਵਾਇਆ। ਹੁਣ ਇਸ ਮਾਮਲੇ ‘ਚ ਅਦਾਲਤ ਨੇ ਔਰਤ ਨੂੰ 2.9 ਮਿਲੀਅਨ ਡਾਲਰ (22 ਕਰੋੜ ਰੁਪਏ) ਹਰਜਾਨੇ ਵਜੋਂ ਅਦਾ ਕਰਨ ਦਾ ਫੈਸਲਾ ਸੁਣਾਇਆ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ..ਦਰਅਸਲ, ਇਹ ਮਾਮਲਾ ਅਮਰੀਕਾ ਦੇ ਸ਼ਿਕਾਗੋ (ਅਮਰੀਕਾ, ਸ਼ਿਕਾਗੋ) ਦਾ ਹੈ। ਜਿੱਥੇ ਸਾਲ 2019 ‘ਚ ਇਕ ਅਪਰਾਧੀ ਦੀ ਤਲਾਸ਼ ‘ਚ ਕੁਝ ਪੁਲਸ ਅਧਿਕਾਰੀ ਕਾਲੇ ਰੰਗ ਦੀ ਔਰਤ ਅੰਜਨੇਟ ਯੰਗ ਦੇ ਘਰ ਜ਼ਬਰਦਸਤੀ ਦਾਖਲ ਹੋਏ। ਅੰਜਨੇਤ ਇੱਕ ਸਮਾਜ ਸੇਵੀ ਹੈ।

Also Read : ਲਖੀਮਪੁਰ ਖੀਰੀ ਹਿੰਸਾ: ਜਾਂਚ ਕਰ ਰਹੀ ਟੀਮ ਦਾ ਵੱਡਾ ਬਿਆਨ ਆਇਆ ਸਾਹਮਣੇ

ਤਲਾਸ਼ੀ ਦੌਰਾਨ ਪੁਲਿਸ ਨੇ ਦੁਰਵਿਵਹਾਰ ਕੀਤਾ

ਤਲਾਸ਼ੀ ਦੌਰਾਨ ਮਹਿਲਾ ਕਪੜੇ ਬਦਲ ਰਹੀ ਸੀ,ਪੁਲਿਸ ਨੇ ਉਸ ਸਮੇਂ ਹੀ ਉਸਨੂੰ ਹੱਥਕੜੀ ਲਾ ਦਿੱਤੀ। ਹੱਥਕੜੀ ਲਗਾ ਕੇ ਕਰੀਬ ਅੱਧਾ ਘੰਟਾ ਪੁੱਛਗਿੱਛ ਕੀਤੀ। ਹੱਦ ਤਾਂ ਉਦੋਂ ਹੋ ਗਈ ਜਦੋਂ ਪਤਾ ਲੱਗਾ ਕਿ ਪੁਲਿਸ ਨੂੰ ਜਿਸ ਮੁਜਰਿਮ ਦੀ ਭਾਲ ਸੀ, ਉਹ ਅੰਜਨੇਟ ਦੇ ਘਰ ਨਹੀਂ ਸਗੋਂ ਗੁਆਂਢੀ ਦੇ ਘਰ ਰਹਿੰਦਾ ਸੀ। ਅੰਜਨੇਟ ਯੰਗ ਨੇ ਇਸ ਘਟਨਾ ਤੋਂ ਬਹੁਤ ਅਪਮਾਨਿਤ ਮਹਿਸੂਸ ਕੀਤਾ।

Also Read : ਆਸ਼ੀਸ਼ ਮਿਸ਼ਰਾ ਦੀਆਂ ਵਧੀਆਂ ਮੁਸ਼ਕਲਾਂ, ਕੋਰਟ ਨੇ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਲਗਾਉਣ ਦੇ ਦਿੱਤੇ ਆਦੇਸ਼

22 ਕਰੋੜ ਹਰਜਾਨਾ ਦੇਣ ਦਾ ਫੈਸਲਾ

ਅੰਜਨੇਟ ਯੰਗ ਨੇ ਫਰਵਰੀ 2021 ਵਿੱਚ ਇਸ ਸਬੰਧੀ ਮੁਕੱਦਮਾ ਦਰਜ ਕਰਵਾਇਆ ਸੀ, ਜਿਸ ਵਿੱਚ ਦੋਸ਼ ਲਾਇਆ ਸੀ ਕਿ ਪੁਲਿਸ ਅਧਿਕਾਰੀਆਂ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਨੂੰ ਜ਼ਲੀਲ ਕੀਤਾ। ਮੁਕੱਦਮੇ ਵਿੱਚ, ਯੰਗ ਨੇ 12 ਪੁਲਿਸ ਵਾਲਿਆਂ ਨੂੰ ਬਚਾਅ ਪੱਖ ਦੇ ਤੌਰ ‘ਤੇ ਬਣਾਇਆ ਹੈ।ਹੁਣ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਕਿ ਪੁਲਿਸ ਮੁਖਬਰ ਦੀ ਸੂਚਨਾ ਦੀ ਪੁਸ਼ਟੀ ਕਰਨ ‘ਚ ਨਾਕਾਮ ਰਹੀ ਅਤੇ ਔਰਤ ਨੂੰ ਬੇਲੋੜੇ ਜ਼ਲੀਲ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਦਾਲਤ ਨੇ ਔਰਤ ਨੂੰ ਪੁਲਿਸ ਦੇ ਦੁਰਵਿਵਹਾਰ ਲਈ 2.9 ਮਿਲੀਅਨ ਡਾਲਰ ਦਾ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ

Leave a Reply

Your email address will not be published. Required fields are marked *