ਮੋਹਾਲੀ : ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਬੀਤੇ ਦਿਨ ਮੋਹਾਲੀ ਵਿਖੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਜਾਨੀ ਸਮੇਤ ਕਾਰ ‘ਚ 2 ਲੋਕ ਸਵਾਰ ਸਨ, ਕਾਰ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪਲਟੀਆਂ ਖਾਂਦੀ ਉਲਟ ਗਈ। ਇਸ ਦੌਰਾਨ ਗੱਡੀ ਦੇ ਏਅਰਬੈਗ ਖੁੱਲ੍ਹ ਗਏ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
Also Read: ਗਾਹਕ ਨੇ ਦਿਖਾਈ ਦਰਿਆਦਿਲੀ, ਮਹਿਲਾ ਵੇਟਰ ਨੂੰ ਵਿਅਕਤੀ ਨੇ ਦਿੱਤੀ 2.5 ਲੱਖ ਰੁਪਏ ਟਿੱਪ
ਇਸ ਘਟਨਾ ਤੋਂ ਬਾਅਦ ਗੀਤਕਾਰ ਜਾਨੀ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਸਾਰੇ ਹਾਦਸੇ ਸਮੇਂ ਕਾਰ ‘ਚ ਮੌਜੂਦ ਸੀ ਅਤੇ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਸਾਰੇ ਠੀਕ ਹਾਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਅਧਿਕਾਰੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਸਾਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਗੀਤਕਾਰ ਜਾਨੀ ਨੇ ਪਰਮਾਤਮਾ ਦਾ ਸ਼ੁਕਰੀਆ ਕਰਦਿਆਂ ਕਿਹਾ ਕਿ ਵਾਹਿਗੁਰੂ ਨੇ ਰੱਖ ਲਏ, ਵਾਹਿਗੁਰੂ ਦਾ ਸ਼ੁਕਰ ਹੈ। ਦੱਸਣਯੋਗ ਹੈ ਕਿ ਜਾਨੀ ਜੋਹਾਨ ਪੰਜਾਬੀ ਇੰਡਸਟਰੀ ਦੇ ਬਹੁਤ ਮਸ਼ਹੂਰ ਗੀਤਕਾਰ ਅਤੇ ਕਲਾਕਾਰ ਹਨ। ਉਨ੍ਹਾਂ ਨੇ ਕਈ ਮਸ਼ਹੂਰ ਗਾਣੇ ਦਿੱਤੇ ਹਨ, ਜੋ ਲੋਕਾਂ ਦੀ ਪਸੰਦ ਬਣ ਚੁੱਕੇ ਹਨ ਅਤੇ ਸੁਪਰਹਿੱਟ ਸਾਬਿਤ ਹੋਏ ਹਨ।
Also Read: ਡੀ.ਐੱਸ.ਪੀ. ਨੂੰ ਡੰਪਰ ਨਾਲ ਦਰੜਣ ਵਾਲੇ ਡਰਾਈਵਰ ਦਾ ਐਨਕਾਊਂਟਰ, ਮੁਲਜ਼ਮ ਹਸਪਤਾਲ ਦਾਖਲ




