Aashram 3: ਖੁੱਲ੍ਹ ਗਿਆ ਬਦਨਾਮ ਆਸ਼ਰਮ! 3 ਜੂਨ ਨੂੰ ਆ ਰਿਹਾ ਹੈ ‘ਕਲਯੁੱਗ ਦਾ ਭਗਵਾਨ’

ਮੁੰਬਈ– ਤਿਆਰ ਹੋ ਜਾਓ… ਇੱਕ ਵਾਰ ਫਿਰ ਬਦਨਾਮ ਆਸ਼ਰਮ ਦੇ ਦਰਵਾਜ਼ੇ ਖੁੱਲ੍ਹਣ ਵਾਲੇ ਹਨ। ਕਾਸ਼ੀਪੁਰ ਦਾ ਬਾਬਾ ਫਿਰ ਆਪਣੇ ਖੌਫਨਾਕ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ…

ਮੁੰਬਈ– ਤਿਆਰ ਹੋ ਜਾਓ… ਇੱਕ ਵਾਰ ਫਿਰ ਬਦਨਾਮ ਆਸ਼ਰਮ ਦੇ ਦਰਵਾਜ਼ੇ ਖੁੱਲ੍ਹਣ ਵਾਲੇ ਹਨ। ਕਾਸ਼ੀਪੁਰ ਦਾ ਬਾਬਾ ਫਿਰ ਆਪਣੇ ਖੌਫਨਾਕ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਵਾਲਾ ਹੈ। ਬੌਬੀ ਦਿਓਲ ਦੀ ਮੋਸਟ ਅਵੇਟਿਡ ਸੀਰੀਜ਼ ਆਸ਼ਰਮ 3 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਸੀਜ਼ਨ ਵੀ ਬਾਕੀ ਦੋ ਹਿੱਸਿਆਂ ਵਾਂਗ ਪ੍ਰਸ਼ੰਸਕਾਂ ਦਾ ਪਸੰਦੀਦਾ ਹੋਣ ਵਾਲਾ ਹੈ। ਇਹ ਸੀਰੀਜ਼ 3 ਜੂਨ ਨੂੰ ਰਿਲੀਜ਼ ਹੋਵੇਗੀ।

Also Read: ਦੁਨੀਆ ਦਾ ਸਭ ਤੋਂ ਵੱਡਾ White Diamond ਨਿਲਾਮ, ਕੀਮਤ ਇੰਨੀ ਕਿ ਉੱਡ ਜਾਣਗੇ ਹੋਸ਼

ਆਸ਼ਰਮ ਸੀਰੀਜ਼ ਨਾਲ ਛਾਏ ਬੌਬੀ ਦਿਓਲ
ਸੀਜ਼ਨ 3 ਵਿੱਚ ਬਾਬਾ ਨਿਰਾਲਾ ਦੇ ਨਵੇਂ ਕਾਰਨਾਮਿਆਂ ਦਾ ਕਾਲਾ ਸੱਚ ਸਾਹਮਣੇ ਆਵੇਗਾ। ਕਈ ਦਿਲਚਸਪ ਮੋੜਾਂ ਦੇ ਨਾਲ ਇਹ ਲੜੀ ਇੱਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਹੈਰਾਨ ਕਰੇਗੀ। ਬੌਬੀ ਦਿਓਲ ਦੀ ਸੀਰੀਜ਼ ‘ਚ ਇਸ ਵਾਰ ਪ੍ਰਸ਼ੰਸਕਾਂ ਨੂੰ ਗਲੈਮਰਸ ਅਦਾਕਾਰਾ ਈਸ਼ਾ ਗੁਪਤਾ ਵੀ ਨਜ਼ਰ ਆਵੇਗੀ। ਇਹ ਸੀਰੀਜ਼ ਅੰਧਵਿਸ਼ਵਾਸ, ਰਾਜਨੀਤੀ, ਜਬਰ-ਜਨਾਹ ਅਤੇ ਨਸ਼ਿਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਸਦਾ ਪਹਿਲਾ ਸੀਜ਼ਨ 2020 ਵਿੱਚ ਆਇਆ ਸੀ। ਇਸ ਸੀਰੀਜ਼ ਨੇ ਬੌਬੀ ਦਿਓਲ ਦੇ ਡੁੱਬੇ ਕਰੀਅਰ ਨੂੰ ਨਵੀਂ ਉਡਾਣ ਦਿੱਤੀ ਹੈ। ਦੋਹਾਂ ਸੀਜ਼ਨਾਂ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ ਹੈ। ਆਸ਼ਰਮ ਦੇ ਸਾਰੇ ਸੀਜ਼ਨਾਂ ਦਾ ਨਿਰਦੇਸ਼ਨ ਪ੍ਰਸਿੱਧ ਨਿਰਦੇਸ਼ਕ ਪ੍ਰਕਾਸ਼ ਝਾਅ ਨੇ ਕੀਤਾ ਹੈ। ਇਸ ਸੀਰੀਜ਼ ‘ਚ ਬੌਬੀ ਦਿਓਲ ਤੋਂ ਇਲਾਵਾ ਤ੍ਰਿਧਾ ਚੌਧਰੀ, ਚੰਦਨ ਰਾਏ, ਦਰਸ਼ਨ ਕੁਮਾਰ ਵਰਗੇ ਸਿਤਾਰੇ ਨਜ਼ਰ ਆ ਚੁੱਕੇ ਹਨ।

ਟ੍ਰੇਲਰ ਕਿਵੇਂ ਦਾ ਹੈ?
ਆਸ਼ਰਮ 3 ਵਿੱਚ ਬਦਲੇ ਦੀ ਕਹਾਣੀ, ਬਾਬਾ ਨਿਰਲੇ ਦੇ ਭਗਵਾਨ ਬਣਨ ਤੱਕ ਦੇ ਸਫ਼ਰ ਨੂੰ ਦਿਖਾਇਆ ਜਾਵੇਗਾ। ਬਾਬਾ ਨਿਰਾਲਾ ਹੁਣ ਨਵਾਂ ਸੰਸਾਰ ਸਿਰਜਣ ਵਾਲਾ ਹੈ। ਉਹ ਪ੍ਰਭੂ ਨਿਰਾਲਾ ਬਣਨ ਦੇ ਸੁਪਨੇ ਦੇਖ ਰਹੇ ਹਨ। ਬਾਬੇ ਤੋਂ ਭਗਵਾਨ ਬਣਨ ਦੇ ਰਾਹ ‘ਚ ਕਈ ਰੁਕਾਵਟਾਂ ਆਉਣਗੀਆਂ, ਜਿਸ ਦਾ ਪਤਾ ਸੀਰੀਜ਼ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਲੱਗੇਗਾ। ਕੀ ਬਦਲੇ ਦੀ ਅੱਗ ਵਿੱਚ ਸੜ ਰਿਹਾ ਪਰਮਿੰਦਰ ਇਸ ਵਾਰ ਆਪਣਾ ਬਦਲਾ ਲੈ ਸਕੇਗਾ? ਕੀ ਬਾਬੇ ਦਾ ਰਾਜ਼ ਦੁਨੀਆਂ ਸਾਹਮਣੇ ਆਵੇਗਾ? ਅਜਿਹੇ ਕਈ ਮਜ਼ੇਦਾਰ ਸਵਾਲ ਹਨ ਜੋ ਇਸ ਸੀਰੀਜ਼ ‘ਚ ਦੇਖਣ ਨੂੰ ਮਿਲਣਗੇ।

Also Read: ‘ਪਤੀ-ਪਤਨੀ ਰੈਸਟੋਰੈਂਟ ‘ਚ ਹੁਣ ਇਕੱਠੇ ਬੈਠ ਨਹੀਂ ਖਾ ਸਕਣਗੇ ਖਾਣਾ’, ਤਾਲਿਬਾਨ ਦਾ ਨਵਾਂ ਫਰਮਾਨ

‘ਆਸ਼ਰਮ’ ‘ਤੇ ਮਚਿਆ ਹੰਗਾਮਾ
ਬੌਬੀ ਦਿਓਲ ਨੂੰ ਬਾਬਾ ਨਿਰਾਲਾ ਦੇ ਕਿਰਦਾਰ ‘ਚ ਦੇਖਣਾ ਪ੍ਰਸ਼ੰਸਕਾਂ ਲਈ ਬਹੁਤ ਵੱਡੀ ਗੱਲ ਹੈ। ਆਸ਼ਰਮ ਦੇ ਤੀਜੇ ਸੀਜ਼ਨ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਹ ਸੀਰੀਜ਼ OTT ਪਲੇਟਫਾਰਮ MX ਪਲੇਅਰ ‘ਤੇ ਸਟ੍ਰੀਮ ਕਰੇਗੀ। ਪ੍ਰਕਾਸ਼ ਝਾਅ ਦੀ ਇਹ ਵੈੱਬ ਸੀਰੀਜ਼ ਵੀ ਵਿਵਾਦਾਂ ‘ਚ ਰਹੀ ਹੈ। ਅਕਤੂਬਰ 2021 ਵਿੱਚ, ਬਜਰੰਗ ਦਲ ਦੇ ਲੋਕਾਂ ਨੇ ਇਸ ਲੜੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੈੱਟ ਦੀ ਭੰਨਤੋੜ ਕੀਤੀ ਸੀ। ਪ੍ਰਕਾਸ਼ ਝਾਅ ‘ਤੇ ਹਿੰਦੂਆਂ ਅਤੇ ਆਸ਼ਰਮ ਪ੍ਰਣਾਲੀ ਨੂੰ ਬਦਨਾਮ ਕਰਨ ਦਾ ਦੋਸ਼ ਸੀ।

Leave a Reply

Your email address will not be published. Required fields are marked *