ਬੁਰਜ ਖਲੀਫਾ ਦੇ ਸਿਖਰ ‘ਤੇ ਚੜ੍ਹਿਆ ਇਹ ਅਦਾਕਾਰ, 2,722 ਫੁੱਟ ਦੀ ਉਚਾਈ ‘ਤੇ ਖਿੱਚੀ ਫੋਟੋ

ਦੁਬਈ : ਹਾਲੀਵੁੱਡ ਅਭਿਨੇਤਾ ਵਿਲ ਸਮਿਥ ਨੂੰ ਦੁਨੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਵਿੱਚੋਂ ਇੱਕ ਬੁਰਜ ਖਲੀਫਾ ਦੇ ਸਿਖਰ ‘ਤੇ ਖੜ੍ਹੇ ਦੇਖਿਆ ਗਿਆ। ਸਮਿਥ ਇੱਕ…

ਦੁਬਈ : ਹਾਲੀਵੁੱਡ ਅਭਿਨੇਤਾ ਵਿਲ ਸਮਿਥ ਨੂੰ ਦੁਨੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਵਿੱਚੋਂ ਇੱਕ ਬੁਰਜ ਖਲੀਫਾ ਦੇ ਸਿਖਰ ‘ਤੇ ਖੜ੍ਹੇ ਦੇਖਿਆ ਗਿਆ। ਸਮਿਥ ਇੱਕ ਯੂਟਿਊਬ ਸੀਰੀਜ਼ ਲਈ ਦੁਬਈ ਵਿੱਚ ਬੁਰਜ ਖਲੀਫਾ ਇਮਾਰਤ ਦੇ ਸਿਖਰ ‘ਤੇ ਪਹੁੰਚਿਆ। ਸੋਸ਼ਲ ਮੀਡੀਆ ‘ਤੇ ਵਿਲ ਸਮਿਥ ਦੀਆਂ ਸ਼ਾਨਦਾਰ ਤਸਵੀਰਾਂ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ।

Also Read : ਪੰਜਾਬ ‘ਚ ਡੇਂਗੂ ਦਾ ਕਹਿਰ ਜਾਰੀ, ਹੁਣ ਤਕ 60 ਲੋਕਾਂ ਦੀ ਹੋਈ ਮੋਤ

ਇਕ ਰਿਪੋਰਟ ਮੁਤਾਬਕ ਇਹ 160 ਮੰਜ਼ਿਲਾ ਇਮਾਰਤ 2,722 ਫੁੱਟ ਉੱਚੀ ਹੈ। 53 ਸਾਲਾ ਅਭਿਨੇਤਾ ਵਿਲ ਸਮਿਥ ਇਸ ਦੇ ਉੱਪਰ ਖੜ੍ਹੇ ਨਜ਼ਰ ਆਏ। ਯੂਟਿਊਬ ਸ਼ੋਅ ‘ਬੈਸਟ ਸ਼ੇਪ ਆਫ ਮਾਈ ਲਾਈਫ’ ਦੇ ਇਕ ਐਪੀਸੋਡ ‘ਚ ਸਮਿਥ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ‘ਤੇ ਚੜ੍ਹਿਆ। ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਿਲ ਸਮਿਥ ਬੁਰਜ ਖਲੀਫਾ ਦੇ ਸਿਖਰ ‘ਤੇ ਬਾਹਾਂ ਫੈਲਾਏ ਹੋਏ ਹਨ। ਇਸ ਦੌਰਾਨ ਉਹ ਮੁਸਕਰਾਉਂਦੇ ਹੋਏ ਨਜ਼ਰ ਆਏ। ਇੱਕ ਤਸਵੀਰ ਵਿੱਚ ਉਹ ਬਿਲਡਿੰਗ ਦੇ ਸਿਖਰ ‘ਤੇ ਬੈਠਾ ਵੀ ਨਜ਼ਰ ਆ ਰਿਹਾ ਹੈ। ਸਮਿਥ ਸ਼ੂਟਿੰਗ ਲਈ ਲਾਸ ਏਂਜਲਸ (ਅਮਰੀਕਾ) ਤੋਂ ਦੁਬਈ ਆਏ ਸਨ।

Also Read : CM ਚੰਨੀ ਨੇ ਰੱਖਿਆ 350 ਬੈੱਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ, ਬਲਬੀਰ ਸਿੱਧੂ ਦੀਆਂ ਕੀਤੀਆਂ ਤਰੀਫਾਂ

ਵਿਲ ਸਮਿਥ ਕੌਣ ਹੈ?

ਤੁਹਾਨੂੰ ਦੱਸ ਦੇਈਏ ਕਿ ਵਿਲ ਸਮਿਥ (Will Smith) ਇੱਕ ਅਮਰੀਕੀ ਅਭਿਨੇਤਾ, ਰੈਪਰ ਅਤੇ ਫਿਲਮ ਨਿਰਮਾਤਾ ਹਨ। ਸਮਿਥ ਨੂੰ ਪੰਜ ਗੋਲਡਨ ਗਲੋਬ ਅਵਾਰਡਾਂ ਅਤੇ ਦੋ ਅਕੈਡਮੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ। ਉਸਨੇ ਚਾਰ ਗ੍ਰੈਮੀ ਅਵਾਰਡ ਵੀ ਜਿੱਤੇ ਹਨ।

Also Read : ‘Punjab State Dear Diwali Bumper’ ਦੇ ਨਤੀਜੇ ਐਲਾਨ, ਲੁਧਿਆਣਾ ਦੇ ਬਜ਼ੁਰਗ ਨੇ ਜਿੱਤਿਆ 2 ਕਰੋੜ ਦਾ ਇਨਾਮ

ਹਾਲ ਹੀ ‘ਚ ਬੁਰਜ ਖਲੀਫਾ ਦੇ ਸਿਖਰ ‘ਤੇ ਖੜ੍ਹੀ ਇਕ ਔਰਤ ਇਕ ਵਿਗਿਆਪਨ ਸ਼ੂਟ ਕਰ ਰਹੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ। ਇਹ ਔਰਤ ‘ਐਮੀਰੇਟਸ ਏਅਰਲਾਈਨ’ ਲਈ ਇਸ਼ਤਿਹਾਰ ਦੇ ਰਹੀ ਸੀ। ਔਰਤ ਦਾ ਨਾਂ ਨਿਕੋਲ ਸਮਿਥ-ਲੁਡਵਿਕ ਦੱਸਿਆ ਗਿਆ ਹੈ। ਇਸ ਵੀਡੀਓ ‘ਤੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਗਏ।

Leave a Reply

Your email address will not be published. Required fields are marked *