ਮੁੰਬਈ : ਬਾਲੀਵੁੱਡ ਐਕਟ੍ਰੈਸ ਕਰੀਨਾ ਕਪੂਰ ਖਾਨ (Bollywood Actress Kareena Kapoor Khan) 41 ਸਾਲ ਦੀ ਉਮਰ ਵਿਚ ਵੀ ਕਾਫੀ ਫਿੱਟ ਅਤੇ ਖੂਬਸੂਰਤ ਲੱਗਦੀ ਹੈ। ਉਹ ਆਪਣੇ ਗਲੈਮਰਸ ਲੁੱਕ (Glamorous look) ਲਈ ਜਾਣੀ ਜਾਂਦੀ ਹੈ। ਸਟਾਈਲ (Style) ਦੇ ਮਾਮਲੇ ਵਿਚ ਉਹ ਅੱਜ ਦੀਆਂ ਅਭਿਨੇਤਰੀਆਂ (Actresses) ਨੂੰ ਫੇਲ ਕਰਦੀ ਹੈ। ਦੋ ਪਿਆਰੇ ਬੱਚਿਆਂ ਤੈਮੂਰ ਅਲੀ ਖਾਨ (Taimur Ali Khan) ਅਤੇ ਜਹਾਂਗੀਰ ਅਲੀ ਖਾਨ (Jahangir Ali Khan) ਦੀ ਮਾਂ ਹੋਣ ਤੋਂ ਬਾਅਦ ਵੀ ਐਕਟ੍ਰੈਸ ਨੇ ਆਪਣੇ ਸਟਾਈਲ ਨਾਲ ਕੋਈ ਸਮਝੌਤਾ ਨਹੀਂ ਕੀਤਾ ਹੈ। ਹਾਲ ਹੀ ਵਿਚ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ (Pictures social media) ‘ਤੇ ਛਾਈ ਹੋਈ ਹੈ, ਜਿਸ ਵਿਚ ਉਨ੍ਹਾਂ ਦਾ ਸਮਰ ਲੁੱਕ ਦਿਖਾਈ ਦੇ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ ਨਵੇਂ ਕਲਾਕਾਰ ਵੀ ਸਟਾਈਲ ਦੇ ਮਾਮਲੇ ‘ਚ ਉਨ੍ਹਾਂ ਦੇ ਸਾਹਮਣੇ ਫੇਲ ਹੋਏ ਹਨ। ਕਰੀਨਾ ਕਪੂਰ (Kareena Kapoor) ਦੋ ਬੱਚਿਆਂ ਦੀ ਮਾਂ ਬਣ ਚੁੱਕੀ ਹੈ, ਇਸ ਤੋਂ ਬਾਅਦ ਵੀ ਉਨ੍ਹਾਂ ਨੇ ਸਟਾਈਲ ਨਾਲ ਕਦੇ ਸਮਝੌਤਾ ਨਹੀਂ ਕੀਤਾ।ਹਾਲ ਹੀ ‘ਚ ਸੋਸ਼ਲ ਮੀਡੀਆ (Social media) ‘ਤੇ ਇੱਕ ਫੋਟੋ ਸਾਹਮਣੇ ਆਈ ਹੈ, ਜਿਸ ‘ਚ ਐਕਟਰਸ ਦਾ ਸਮਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ। Also Read : ਗਰਭਵਤੀ ਬੇਜ਼ੁਬਾਨ ਜਾਨਵਰ ਨੂੰ ਨੌਜਵਾਨ ਨੇ ਉਤਾਰਿਆ ਮੌਤ ਦੇ ਘਾਟ
ਮਸ਼ਹੂਰ ਸਟਾਈਲਿਸਟ ਲਕਸ਼ਮੀ ਲਹਿਰ ਨੇ ਇੰਸਟਾਗ੍ਰਾਮ ‘ਤੇ ਹਾਲ ਹੀ ‘ਚ ਕਰੀਨਾ ਕਪੂਰ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਇੱਕ ਬ੍ਰਾਂਡ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।ਹਾਲਾਂਕਿ ਕਰੀਨਾ ਦਾ ਇਹ ਲੁੱਕ ਦੇਖਣ ‘ਚ ਕਾਫੀ ਸ਼ਾਨਦਾਰ ਹੈ ਪਰ ਇਹ ਕਾਫੀ ਮਹਿੰਗਾ ਵੀ ਹੈ। ਕਰੀਨਾ ਦਾ ਇਹ ਅੰਦਾਜ਼ ਇੰਟਰਨੈੱਟ ‘ਤੇ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ। ਲੇਟੈਸਟ ਫੋਟੋ ‘ਚ ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਫਲੋਰਲ ਕੋ-ਆਰਡ ਸੈੱਟ ਪਹਿਨੀ ਨਜ਼ਰ ਆ ਰਹੀ ਹੈ। ਜਿਸ ਨੂੰ ਉਸਨੇ ਫਰਿੰਜ ਕਮੀਜ਼ ਨਾਲ ਕੈਰੀ ਕੀਤਾ ਹੈ।
View this post on Instagram
ਦੂਜੇ ਪਾਸੇ ਕਰੀਨਾ ਕਪੂਰ ਦੀ ਡਰੈੱਸ ਦੀ ਗੱਲ ਕਰੀਏ ਤਾਂ ਵਾਈਟ ਅਤੇ ਯੈਲੋ ਬਸਟੀਅਰ ਟੌਪ ‘ਤੇ ਫਲੋਰਲ ਪ੍ਰਿੰਟਸ ਦੀ ਕਢਾਈ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਪਾਸੇ ਨੂਡਲ ਸਟ੍ਰੈਪਸ ਹਨ। ਇਸ ਦੇ ਨਾਲ ਹੀ ਹਾਈ ਵੇਸਟ ਸ਼ਾਰਟਸ ‘ਚ ਲੇਸ ਦੇ ਨਾਲ ਫਲੋਰਲ ਪ੍ਰਿੰਟਸ ਦੀ ਕਢਾਈ ਦੇਖਣ ਨੂੰ ਮਿਲ ਰਹੀ ਹੈ, ਜਿਸ ਨੂੰ ਉਸ ਨੇ ਸਟਾਈਲਿਸ਼ ਬੈਲਟ ਨਾਲ ਪੂਰਾ ਕੀਤਾ ਹੈ। ਦੱਸ ਦੇਈਏ ਕਿ ਕਰੀਨਾ ਕਪੂਰ ਦੀ ਇਹ ਡ੍ਰੈੱਸ ਆਸਟ੍ਰੇਲੀਆਈ ਬ੍ਰਾਂਡ ਜਿਮਰਮੈਨ ਦੀ ਹੈ। ਇਹ ਕੋ-ਆਰਡ ਸੈੱਟ ਅਧਿਕਾਰਤ ਵੈੱਬਸਾਈਟ ‘ਤੇ ਵੀ ਉਪਲਬਧ ਹੈ। ਹਾਲਾਂਕਿ ਇਸ ਸਮਰ ਡਰੈੱਸ ਦੀ ਕੀਮਤ ਕਿਸੇ ਨੂੰ ਵੀ ਹੈਰਾਨ ਕਰ ਦੇਵੇਗੀ ਕਿਉਂਕਿ ਇਸ ਡ੍ਰੈੱਸ ਦੀ ਕੀਮਤ 1 ਲੱਖ ਰੁਪਏ ਹੈ।




