ਨਵੀਂ ਦਿੱਲੀ : ਨੋਰਾ ਫਤੇਹੀ ਬਾਲੀਵੁੱਡ (Nora Fatehi Bollywood) ਦੀਆਂ ਉਨ੍ਹਾਂ ਅਭਿਨੇਤਰੀਆਂ ਵਿਚੋਂ ਇਕ ਹਨ, ਜੋ ਨਾ ਸਿਰਫ ਸੋਸ਼ਲ ਮੀਡੀਆ (Social media) ਵਿਚ ਕਾਫੀ ਐਕਟਿਵ ਰਹਿੰਦੀ ਹੈ, ਸਗੋਂ ਜੋ ਜ਼ਿਆਦਾ ਚਰਚਾ ਵਿਚ ਵੀ ਬਣੀਆਂ ਰਹਿੰਦੀਆਂ ਹਨ।
ਨੋਰਾ ਫਤੇਹੀ ਇੰਨੀ ਹੌਟ ਹੈ ਕਿ ਆਪਣੀ ਖੂਬਸੂਰਤੀ ਨਾਲ ਉਹ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲੈਂਦੀ ਹੈ। ਇੰਟਰਨੈੱਟ (Internet) ‘ਤੇ ਹਮੇਸ਼ਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਨ ਵਾਲੀ ਨੋਰਾ ਫਤੇਹੀ ਦੇ ਬਚਪਨ ਦੀ ਇਕ ਤਸਵੀਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਬਚਪਨ ਵਿਚ ਉਨ੍ਹਾਂ ਦੀ ਮਾਸੂਮੀਅਤ ਦੇਖਦੇ ਹੀ ਬਣ ਰਹੀ ਹੈ। Also Read : ਯੂਕਰੇਨ : ਭਾਰਤ ਦੇ ਦੂਤਾਵਾਸ ਨੇ ਭਾਰਤੀਆਂ ਨੂੰ ਅਸਥਾਈ ਤੌਰ ‘ਤੇ ਯੂਕਰੇਨ ਛੱਡਣ ਲਈ ਕਿਹਾ
ਨੋਰਾ ਫਤੇਹੀ ਦੇ ਬਚਪਨ ਦੀ ਜਿਸ ਤਸਵੀਰ ਨੂੰ ਉਨ੍ਹਾਂ ਦੇ ਫੈਂਸ ਸੋਸ਼ਲ ਮੀਡੀਆ ਵਿਚ ਖੂਬ ਸ਼ੇਅਰ ਕਰ ਰਹੇ ਹਨ। ਉਸ ਤਸਵੀਰ ਵਿਚ ਨੋਰਾ ਫਤੇਹੀ ਨੇ ਲਹਿੰਗਾ ਚੋਲੀ ਪਹਿਨਿਆ ਹੋਇਆ ਹੈ।
ਨੋਰਾ ਫਤੇਹੀ ਦੇ ਪੈਰ ਵਿਚ ਪਾਇਲ ਅਤੇ ਮੱਥੇ ‘ਤੇ ਟਿੱਕਾ ਵੀ ਨਜ਼ਰ ਆ ਰਿਹਾ ਹੈ। ਨੋਰਾ ਫਤੇਹੀ ਬੜੀ ਹੀ ਮਾਸੂਮੀਅਤ ਨਾਲ ਕਿਸੇ ਨੂੰ ਦੇਖ ਰਹੀ ਹੈ। ਨੋਰਾ ਦੀ ਇਹ ਤਸਵੀਰ ਉਨ੍ਹਾਂ ਦੇ ਫੈਂਸ ਨੂੰ ਖੂਬ ਪਸੰਦ ਆ ਰਹੀ ਹੈ।
ਅਜੇ ਕੁਝ ਦਿਨ ਪਹਿਲਾਂ ਹੀ ਨੋਰਾ ਫਤੇਹੀ ਨੇ ਇੰਸਟਾਗ੍ਰਾਮ ਸਟੋਰੀ ਵਿਚ ਬਲੈਕ, ਯੋਲੋ ਅਤੇ ਓਰੇਂਜ ਕਲਰ ਦੀ ਟਰਾਂਸਪੇਰੈਂਟ ਵਨ ਪੀਸ ਡ੍ਰੈੱਸ ਵਿਚ ਆਪਣੀ ਇਕ ਗਲੈਮਰਸ ਫੋਟੋ ਵੀ ਸ਼ੇਅਰ ਕੀਤੀ ਸੀ।
ਜਿਸ ਨੂੰ ਦੇਖ ਕੇ ਉਨ੍ਹਾਂ ਦੇ ਫੈਂਸ ਦਾ ਦਿਲ ਖੁਸ਼ ਹੋ ਗਿਆ ਸੀ। ਨੋਰਾ ਫਤੇਹੀ ਆਖਰੀ ਵਾਰ ਅਜੇ ਦੇਵਗਨ ਦੀ ਫਿਲਮ ਭੁਜ ਦਿ ਪ੍ਰਾਈਡ ਆਫ ਇੰਡੀਆ ਵਿਚ ਦਿਖੀ ਸੀ।
ਪੰਜਾਬੀ ਸਿੰਗਰ ਗੁਰੂ ਰੰਧਾਵਾ ਦੀ ਆਵਾਜ਼ ਵਿਚ ਰਿਲੀਜ਼ ਹੋਏ ਗਾਣੇ ਨਾਚ ਮੇਰੀ ਰਾਣਈ ਵਿਚ ਵੀ ਨੋਰਾ ਦਿਖੀ ਸੀ ਅਤੇ ਹੁਣ ਤੱਕ ਸੋਸ਼ਲ ਮੀਡੀਆ ਵਿਚ ਇਹ ਵਾਇਰਲ ਹੋ ਰਿਹਾ ਹੈ।









