ਕੈਨੇਡਾ ‘ਚ ਕਾਰ-ਟ੍ਰੇਨ ਟੱਕਰ ‘ਚ ਮਲੋਟ ਦੇ ਨਜ਼ਦੀਕ ਦੇ ਪਿੰਡ ਦੀ ਜਸ਼ਨਪ੍ਰੀਤ ਦੀ ਮੌਤ

ਟੋਰਾਂਟੋ : ਬੀਤੇ ਵੀਰਵਾਰ ਦੀ ਰਾਤ ਨੂੰ ਕੈਨੇਡਾ ਦੇ ਨਾਰਥ ਟੋਰਾਂਟੋ ਦੇ ਇਲਾਕੇ ‘ਚ ਇਕ ਕਾਰ ਅਤੇ ਟ੍ਰੇਨ ਵਿਚਕਾਰ ਹੋਈ ਟੱਕਰ ‘ਚ 2 ਕੁੜੀਆਂ ਦੀ…

ਟੋਰਾਂਟੋ : ਬੀਤੇ ਵੀਰਵਾਰ ਦੀ ਰਾਤ ਨੂੰ ਕੈਨੇਡਾ ਦੇ ਨਾਰਥ ਟੋਰਾਂਟੋ ਦੇ ਇਲਾਕੇ ‘ਚ ਇਕ ਕਾਰ ਅਤੇ ਟ੍ਰੇਨ ਵਿਚਕਾਰ ਹੋਈ ਟੱਕਰ ‘ਚ 2 ਕੁੜੀਆਂ ਦੀ ਮੌਤ ਅਤੇ 3 ਹੋਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਇਕ ਲੜਕੀ ਮਲੋਟ ਦੇ ਨਜ਼ਦੀਕ ਦੇ ਇਕ ਪਿੰਡ ਦੀ ਰਹਿਣ ਵਾਲੀ ਸੀ, ਜਿਸ ਦਾ ਨਾਂ ਜਸ਼ਨਪ੍ਰੀਤ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਸ ਦੀ ਇਕ ਹੋਰ ਰਿਸ਼ਤੇਦਾਰ ਵੀ ਇਸ ਹਾਦਸੇ ਵਿਚ ਜ਼ਖਮੀ ਹੈ।

Also Read : WhatsApp ‘ਤੇ ਆਉਣ ਵਾਲੇ ਇਨ੍ਹਾਂ ਫੀਚਰਾਂ ਨਾਲ ਬਦਲ ਜਾਵੇਗਾ ਤੁਹਾਡਾ ਚੈਟ ਦਾ ਅੰਦਾਜ਼

ਇਹ ਹਾਦਸਾ ਸਿਮਕੋ ਕਾਉਂਟੀ ਨਿਊ ਮਾਰਕੀਟ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਮ੍ਰਿਤਕਾਂ ਅਤੇ ਜ਼ਖ਼ਮੀਆਂ ਵਿਚ ਪੰਜਾਬ ਤੋਂ ਪੜ੍ਹਨ ਆਈਆਂ ਵਿਦਿਆਰਥਣਾਂ ਵੀ ਸ਼ਾਮਲ ਹਨ। ਹਾਦਸੇ ਦੌਰਾਨ ਕਾਰ ਵਿਚ ਕੁੱਲ 5 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 2 ਕੁੜੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਆਖ਼ਰ ਕਿਵੇਂ ਵਾਪਰਿਆ ਹੈ।

Leave a Reply

Your email address will not be published. Required fields are marked *