ਮੁੰਬਈ : ਅਭਿਨੇਤਰੀ ਰਵੀਨਾ ਟੰਡਨ (Actress Raveena Tandon) ਦੇ ਪਿਤਾ ਅਤੇ ਫਿਲਮ ਡਾਇਰੈਕਟਰ ਰਵੀ ਟੰਡਨ (Film director Ravi Tandon) ਦਾ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਖਬਰ ਖੁਦ ਰਵੀਨਾ ਟੰਡਨ ਨੇ ਇੰਸਟਾਗ੍ਰਾਮ (Instagram) ‘ਤੇ ਫੋਟੋ ਸ਼ੇਅਰ ਕਰ ਦਿੱਤੀ ਹੈ। ਰਵੀ ਟੰਡਨ 87 ਸਾਲ ਦੇ ਸਨ। ਉਨ੍ਹਾਂ ਦਾ ਦੇਹਾਂਤ 11 ਫਰਵਰੀ ਨੂੰ ਦੁਪਹਿਰੇ ਉਨ੍ਹਾਂ ਘਰ ‘ਤੇ ਹੋਇਆ। ਰਵੀਨਾ ਟੰਡਨ ਨੇ ਪਿਤਾ ਦੇ ਨਾਲ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਉਨ੍ਹਾਂ ਦਾ ਸਾਥ ਕਦੇ ਨਹੀਂ ਛੱਡੇਗੀ। ਹਾਲਾਂਕਿ ਅਜਿ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਕਿ ਆਖਿਰ ਰਵੀ ਟੰਡਨ (Ravi Tandon) ਦਾ ਦੇਹਾਂਤ ਹੋਇਆ। Also Read : ਸੀ.ਐੱਮ. ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਕੋਰਟ ਨੇ ਭੇਜਿਆ 14 ਦਿਨਾਂ ਦੀ ਜੂਡੀਸ਼ੀਅਲ ਰਿਮਾਂਡ ‘ਤੇ
View this post on Instagram
ਰਵੀਨਾ ਨੇ ਪਿਤਾ ਦੇ ਨਾਲ ਚਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿਚੋਂ ਇਕ ਉਹ ਪਿਤਾ ਦੇ ਨਾਲ ਚੱਲ ਰਹੀ ਹੈ। ਦੂਜੀ ਤਸਵੀਰ ਰਵੀਨਾ ਦੇ ਬਚਪਨ ਦੇ ਹਨ। ਇਸ ਵਿਚ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਗੋਦ ਵਿਚ ਚੁੱਕਿਆ ਹੋਇਆ ਹੈ। ਤੀਜੀ ਵਿਚ ਦੋਵੇਂ ਇਕੱਠੇ ਕਿਸੇ ਫੰਕਸ਼ਨ ਵਿਚ ਬੈਠੇ ਹਨ ਅਤੇ ਚੌਥੀ ਵਿਚ ਰਵੀਨਾ ਦੇ ਪਿਤਾ ਨੂੰ ਫੜੇ ਉਨ੍ਹਾਂ ਨੂੰ ਗੱਲਾਂ ‘ਤੇ ਕਿਸ ਕਰਦੇ ਹੋਏ ਕੈਮਰੇ ਨੂੰ ਪੋਜ਼ ਦੇ ਰਹੀ ਹੈ। ਰਵੀਨਾ ਟੰਡਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਤੁਸੀਂ ਹਮੇਸ਼ਾ ਮੇਰੇ ਨਾਲ ਚੱਲੋਗੇ ਪਾਪਾ ਮੈਂ ਹਮੇਸ਼ਾ ਤੁਹਾਡੇ ਵਰਗੀ ਰਹਾਂਗੀ। ਮੈਂ ਕਦੇ ਤੁਹਾਡਾ ਸਾਥ ਨਹੀਂ ਛੱਡਾਂਗੀ ਲਵ ਯੂ ਪਾਪਾ। ਰਵੀਨਾ ਦੀ ਇਸ ਪੋਸਟ ‘ਤੇ ਕਈ ਸੈਲੀਬ੍ਰਿਟੀ ਨੇ ਕੁਮੈਂਟਸ ‘ਤੇ ਆਪਣੀ ਹਮਦਰਦੀ ਜਤਾਈ ਹੈ।
