ਬੀਜਿੰਗ: ਚੀਨ ਦੇ ਦੱਖਣੀ-ਪੱਛਮੀ ਸੂਬੇ ਗੁਡਝੋਉ ਵਿਚ ਇਕ ਯਾਤਰੀਆਂ ਨਾਲ ਭਰੀ ਕਿਸ਼ਤੀ ਨਦੀ ਵਿਚ ਪਲਟ ਗਈ।ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 7 ਹੋਰ ਲਾਪਤਾ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹਾਦਸਾ ਸ਼ਨੀਵਾਰ ਸ਼ਾਮ ਲਿਊਪਾਂਸ਼ੁਈ ਸ਼ਹਿਰ ਦੇ ਜਾਂਗਕੇ ਟਾਊਨਸ਼ਿਪ ਨੇੜੇ ਵਾਪਰਿਆ ਅਤੇ ਜਾਂਗਕੇ ਨਦੀ ਵਿਚ ਕਿਸ਼ਤੀ ਪਲਟ ਗਈ।
ਪੜੋ ਹੋਰ ਖਬਰਾਂ: ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਰਿਹਾਇਸ਼ ਕੀਤੀ ਖਾਲੀ, ਨਿੱਜੀ ਸਟਾਫ ਵੀ ਸਿਸਵਾਂ ਫਾਰਮ ਹਾਊਸ ਸ਼ਿਫਟ
ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 7 ਹੋਰ ਲਾਪਤਾ ਹਨ। ਐਤਵਾਰ ਸਵੇਰੇ ਤੱਕ 39 ਲੋਕਾਂ ਨੂੰ ਬਚਾ ਲਿਆ ਗਿਆ ਸੀ। ਅਧਿਕਾਰੀ ਜਹਾਜ਼ ਵਿਚ ਸਵਾਰ ਯਾਤਰੀਆਂ ਦੀ ਗਿਣਤੀ ਦੀ ਜਾਂਚ ਕਰ ਰਹੇ ਹਨ। ਬਚਾਅ ਮੁਹਿੰਮ ਹਾਲੇ ਜਾਰੀ ਹੈ ਅਤੇ ਹਾਦਸੇ ਦਾ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੜੋ ਹੋਰ ਖਬਰਾਂ: ਜਲਾਲਾਬਾਦ ਮੋਟਰਸਾਇਕਲ ਧਮਾਕੇ ਦੀ ਪੁਲਿਸ ਨੇ ਸੁਲਝਾਈ ਗੁੱਥੀ, ਸਾਜ਼ਿਸ਼ਕਰਤਾ ਟਿਫਿਨ ਬੰਬ ਸਮੇਤ ਗ੍ਰਿਫਤਾਰ



