ਸਾਊਦੀ ਅਰਬ ਨੇ ਯਮਨ ‘ਤੇ ਵਰ੍ਹਾਏ ਬੰਬ, ਘੱਟੋ-ਘੱਟ 43 ਹੂਤੀ ਵਿਧਰੋਹੀਆਂ ਦੀ ਮੌਤ

ਦੁਬਈ- ਸਾਊਦੀ ਅਰਬ ਨੇ ਯਮਨ ਦੇ ਮਾਰਿਬ ਸੂਬੇ ਵਿਚ ਹਵਾਈ ਹਮਲੇ ਕੀਤੇ ਹਨ। ਜਿਸ ਦੇ ਕਾਰਨ ਪਿਛਲੇ 24 ਘੰਟਿਆਂ ਦੌਰਾਨ ਘੱਟ ਤੋਂ ਘੱਟ 43 ਹੂਤੀ…

ਦੁਬਈ- ਸਾਊਦੀ ਅਰਬ ਨੇ ਯਮਨ ਦੇ ਮਾਰਿਬ ਸੂਬੇ ਵਿਚ ਹਵਾਈ ਹਮਲੇ ਕੀਤੇ ਹਨ। ਜਿਸ ਦੇ ਕਾਰਨ ਪਿਛਲੇ 24 ਘੰਟਿਆਂ ਦੌਰਾਨ ਘੱਟ ਤੋਂ ਘੱਟ 43 ਹੂਤੀ ਵਿਧਰੋਹੀਆਂ ਦੀ ਮੌਤ ਹੋਈ ਹੈ। ਇਸ ਗੱਲ ਦੀ ਜਾਣਕਾਰੀ ਫੌਜ ਨਾਲ ਜੁੜੇ ਸੂਤਰਾਂ ਨੇ ਦਿੱਤੀ ਹੈ। ਮਾਰਿਬ ਸਥਿਤ ਹਥਿਆਰਬੰਦ ਬਲਾਂ ਨੇ ਮੀਡੀਆ ਕੇਂਦਰ ਤੋਂ ਇਕ ਪੱਤਰਕਾਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਹਵਾਈ ਹਮਲਿਆਂ ਵਿਚ ਵਿਧਰੋਹੀਆਂ ਦੇ ਟਿਕਾਣਿਆਂ ਤੇ ਉਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਥੇ ਇਹ ਲੋਕ ਇਕੱਠੇ ਹੁੰਦੇ ਹਨ। ਇਸ ਦੌਰਾਨ 43 ਲੋਕਾਂ ਦੀ ਮੌਤ ਹੋਈ ਹੈ ਤੇ ਹਥਿਆਰਾਂ ਵਾਲੇ 9 ਵਾਹਨ ਨਸ਼ਟ ਹੋ ਗਏ ਹਨ।

ਪੜੋ ਹੋਰ ਖਬਰਾ: ਦੇਸ਼ ‘ਚ 4 ਦਿਨਾਂ ਬਾਅਦ ਫਿਰ 30 ਹਜ਼ਾਰ ਤੋਂ ਵਧੇਰੇ ਮਾਮਲੇ, 431 ਲੋਕਾਂ ਦੀ ਮੌਤ

ਫੌਜ ਸੂਤਰ ਨੇ ਅੱਗੇ ਦੱਸਿਆ ਕਿ ਮੰਗਲਵਾਰ ਨੂੰ ਕੀਤੇ ਗਏ ਇਨ੍ਹਾਂ ਹਮਲਿਆਂ ਵਿਚ ਸਰਕਾਰ ਸਮਰਥਿਤ ਫੌਜੀ ਬਲਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਉਸ ਨੇ ਕਿਹਾ ਕਿ ਹਵਾਈ ਹਮਲੇ ਯਮਨ ਫੌਜ ਦੇ ਟਿਕਾਣਿਆਂ ਉੱਤੇ ਵਿਧਰੋਗੀਆਂ ਵਲੋਂ ਸ਼ੁਰੂ ਕੀਤੇ ਗਏ ਜ਼ਮੀਨੀ ਹਮਲਿਆਂ ਦੇ ਜਵਾਬ ਵਿਚ ਕੀਤੇ ਗਏ ਹਨ। ਉਥੇ ਹੀ ਹੂਤੀ ਸੰਗਠਨ ਵਲੋਂ ਸੰਚਾਲਿਤ ਅਲ-ਮਸੀਰਾ ਟੀਵੀ ਨੇ ਦੱਸਿਆ ਕਿ ਸਾਊਦੀ ਵਲੋਂ ਸਿਰਵਾਹ ਜ਼ਿਲੇ ਵਿਚ 19 ਵਾਰ ਹਮਲਾ ਕੀਤਾ ਗਿਆ ਹੈ। ਪਰ ਚੈਨਲ ਨੇ ਇਸ ਤੋਂ ਵਧੇਰੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਪਿਛਲੇ ਹਫਤੇ ਹੂਤੀਆਂ ਨੇ ਦੱਖਣ-ਪੱਛਮੀ ਮਾਰਿਬ ਵਿਚ ਰਾਹਾਬਾ ਜ਼ਿਲੇ ਉੱਤੇ ਕਬਜ਼ਾ ਕਰ ਲਿਆ ਸੀ।

ਪੜੋ ਹੋਰ ਖਬਰਾ: ਰਾਜ ਕੁੰਦਰਾ ਕੇਸ ‘ਚ ਸ਼ਿਲਪਾ ਸ਼ੈੱਟੀ ਤੇ ਸ਼ਰਲਿਨ ਚੋਪੜਾ ਨੂੰ ਬਣਾਇਆ ਗਵਾਹ, ਚਾਰਜਸ਼ੀਟ ਦਾਇਰ

ਫਰਵਰੀ ਮਹੀਨੇ ਹੂਤੀ ਵਿਧਰੋਹੀਆਂ ਨੇ ਮਾਰਿਬ ਉੱਤੇ ਕਬਜ਼ਾ ਕਰਨ ਦੇ ਲਈ ਇਥੇ ਕਈ ਵਾਰ ਹਮਲੇ ਕੀਤੇ ਹਨ। ਇਹ ਸਾਊਦੀ ਅਰਬ ਸਮਰਥਿਤ ਯਮਨ ਸਰਕਾਰ ਦਾ ਆਖਰੀ ਉੱਤਰੀ ਗੜ੍ਹ ਹੈ। ਤਕਰੀਬਨ 1 ਹਫਤੇ ਪਹਿਲਾਂ ਵੀ ਇਰਾਨ ਸਮਰਥਿਤ ਹੂਤੀ ਵਿਧਰੋਹੀਆਂ ਨੇ ਸਾਊਦੀ ਅਰਬ ਦੇ ਤੇਲ ਭੰਡਾਰ ਵਾਲੇ ਪੂਰਬ ਤੇ ਦੱਖਣ ਵਿਚ ਸਥਿਤ ਨਾਜਰਨ ਤੇ ਜਾਜਨ ਸ਼ਹਿਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘੱਟ ਤੋਂ ਘੱਟ ਤਿੰਨ ਮਿਜ਼ਾਇਲਾਂ ਦਾਗੀਆਂ ਸਨ। ਇਨ੍ਹਾਂ ਮਿਜ਼ਾਇਲਾਂ ਨੂੰ ਹਵਾ ਵਿਚ ਹੀ ਰੋਕ ਦਿੱਤਾ ਗਿਆ ਸੀ ਪਰ ਇਨ੍ਹਾਂ ਦੇ ਨਸ਼ਟ ਹੋਣ ਤੋਂ ਬਾਅਦ ਜੋ ਮਲਬਾ ਜ਼ਮੀਨ ਉੱਤੇ ਡਿੱਗਿਆ, ਉਸ ਨਾਲ ਦੋ ਬੱਚੇ ਜ਼ਖਮੀ ਹੋ ਗਏ ਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।

ਪੜੋ ਹੋਰ ਖਬਰਾ: ਗੋਲਡਨ ਬੁਆਏ ਨੀਰਜ ਚੋਪੜਾ ਪਹੁੰਚੇ KBC, ਕੀਤੀ ਖੂਬ ਮਸਤੀ

Leave a Reply

Your email address will not be published. Required fields are marked *