ਨਵੀਂ ਦਿੱਲੀ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਕ ਵੀਡੀਓ ਸਾਂਝੀ ਕਰਕੇ ਪੰਜਾਬ ਸਰਕਾਰ ਉਤੇ ਵੱਡੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਈਸਾਈ ਭਾਈਚਾਰੇ ਵੱਲੋਂ ਵੱਡੇ ਪੱਧਰ ਉਤੇ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਇਕ ਵੀਡੀਓ ਟਵੀਟ ਕਰਕੇ ਲਿਖਿਆ ਹੈ-
”ਪੰਜਾਬ ਦੀ ਕੌੜੀ ਹਕੀਕਤ: ਈਸਾਈ ਮਿਸ਼ਨਰੀ ਅਜਿਹੀਆਂ ਡਰਾਮੇਬਾਜ਼ੀਆਂ ਅਤੇ ਧੱਕੇਸ਼ਾਹੀ ਵਾਲੀਆਂ ਤਕਨੀਕਾਂ ਰਾਹੀਂ ਲੋਕਾਂ ਦਾ ਧਰਮ ਪਰਿਵਰਤਨ ਕਰਦੀ ਰਹਿੰਦੀ ਹੈ। @AapPunjab ਸਰਕਾਰ ਇਸ ਉਤੇ ਨਰਮ ਹੈ। ਸਗੋਂ ਅਜਿਹੇ ਨਾਟਕੀ ਚਾਲਾਂ ਦੇ ਖਿਲਾਫ ਕੇਸ ਦਰਜ ਕਰਨਾ ਚਾਹੀਦਾ ਹੈ ਜੋ ਲੋਕਾਂ ਦਾ ਦਿਮਾਗ਼ ਧੋਣ ਲਈ ਹਨ!
Sad reality of Punjab: Christian missionaries continue to convert masses through such dramatics and coercive techniques.@AapPunjab Govt is soft on this. Rather it should be registering a case against such theatrical tactics that are meant to brainwash people!
AAP Punjab is… pic.twitter.com/7I4LHjWh3z— Manjinder Singh Sirsa (@mssirsa) July 7, 2023



