ਈਰਾਨ ‘ਚ ਵਾਪਰਿਆ ਵੱਡਾ ਹਾਦਸਾ, 16 ਹਲਾਕ ਤੇ 12 ਜ਼ਖਮੀ

ਤਹਿਰਾਨ- ਈਰਾਨ ਦੇ ਕੁਰਦਿਸ਼ ਸੂਬੇ ‘ਚ ਇਕ ਮਿੰਨੀ ਬੱਸ ਸੜਕ ਤੋਂ ਤਿਲਕ ਕੇ ਖੱਡ ‘ਚ ਡਿੱਗ ਗਈ ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ…

ਤਹਿਰਾਨ- ਈਰਾਨ ਦੇ ਕੁਰਦਿਸ਼ ਸੂਬੇ ‘ਚ ਇਕ ਮਿੰਨੀ ਬੱਸ ਸੜਕ ਤੋਂ ਤਿਲਕ ਕੇ ਖੱਡ ‘ਚ ਡਿੱਗ ਗਈ ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਦੀ ਖਬਰ ਮੁਤਾਬਕ ਇਹ ਦੁਰਘਟਨਾ ਕੋਰਦੇਸਤਾਨ ਖੇਤਰ ਦੇ ਕੁਰਦਿਸ਼ ਸੂਬੇ ‘ਚ ਵੀਰਵਾਰ ਦੁਪਹਿਰ ਨੂੰ ਹੋਈ। ਖਬਰ ਮੁਤਾਬਕ ਦੁਰਘਟਨਾ ‘ਚ ਜ਼ਖਮੀ ਹੋਏ 12 ਲੋਕਾਂ ਨੂੰ ਸਾਨੰਦਾਜ ਸ਼ਹਿਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਪੜੋ ਹੋਰ ਖਬਰਾਂ: ਵਿਰਾਟ ਕੋਹਲੀ ਨੇ 1 ਦੌੜ ਬਣਾਉਂਦਿਆਂ ਹੀ ਹਾਸਲ ਕੀਤਾ ਖਾਸ ਮੁਕਾਮ, ਸਚਿਨ ਨੂੰ ਛੱਡਿਆ ਪਿੱਛੇ

ਦੇਸ਼ ਦੇ ਐਮਰਜੈਂਸੀ ਸੰਗਠਨ ਨੇ ਬਚਾਅ ਮੁਹਿੰਮ ਲਈ ਇਕ ਹੈਲੀਕਾਪਟਰ ਅਤੇ ਇਕ ਐਂਬੂਲੈਂਸ ਬੱਸ ਤੋਂ ਇਲਾਵਾ 6 ਐਂਬੂਲੈਂਸਾਂ ਨੂੰ ਘਟਨਾ ਵਾਲੀ ਥਾਂ ‘ਤੇ ਤਾਇਨਾਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੁਰਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ ਅਤੇ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਈਰਾਨ ‘ਚ ਸੜਕ ਸੁਰੱਖਿਆ ਦੀ ਸਥਿਤੀ ਬੇਹਦ ਖਰਾਬ ਹੈ ਅਤੇ ਪ੍ਰਤੀ ਸਾਲ ਕਰੀਬ 17 ਹਜ਼ਾਰ ਲੋਕਾਂ ਦੀ ਸੜਕ ਦੁਰਘਟਨਾਵਾਂ ‘ਚ ਮੌਤ ਹੁੰਦੀ ਹੈ।

ਪੜੋ ਹੋਰ ਖਬਰਾਂ: PRTC ਅਤੇ ਪੰਜਾਬ ਰੋਡਵੇਜ਼ ਦੀਆਂ ਬੰਦ ਰਹਿਣਗੀਆਂ ਬੱਸਾਂ, ਕਰਮਚਾਰੀ ਅਣਮਿੱਥੇ ਸਮੇਂ ਲਈ ਕਰਨਗੇ ਹੜਤਾਲ

Leave a Reply

Your email address will not be published. Required fields are marked *