ਨਵੀਂ ਦਿੱਲੀ- ਬਾਲੀਵੁੱਡ ਐਕਟਰ (Bollywood Actor) ਜਾਨ ਅਬ੍ਰਾਹਮ (John Abraham) ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ। ਦਰਅਸਲ, ਅਦਾਕਾਰ ਦਾ ਇੰਸਟਾਗ੍ਰਾਮ ਅਕਾਊਂਟ (Instagram Account) ਹੈਕ ਹੋ ਗਿਆ ਹੈ। ਹੈਕਰ ਨੇ ਅਦਾਕਾਰ ਦੀਆਂ ਸਾਰੀਆਂ ਪੋਸਟਾਂ ਨੂੰ ਡਿਲੀਟ (Delete) ਕਰ ਦਿੱਤਾ ਹੈ। ਪ੍ਰਸ਼ੰਸਕ ਅਭਿਨੇਤਾ ਲਈ ਥੋੜ੍ਹਾ ਨਿਰਾਸ਼ ਹੋ ਰਹੇ ਹਨ। ਜਾਨ ਅਬ੍ਰਾਹਮ ਦੇ ਇੰਸਟਾਗ੍ਰਾਮ ‘ਤੇ ਲਗਭਗ 9.3 ਮਿਲੀਅਨ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਪੋਸਟਾਂ ਦੀ ਗੱਲ ਕਰੀਏ ਤਾਂ ਇਹ ਵੱਡੀ ਗਿਣਤੀ ‘ਚ ਸੀ ਪਰ ਹੁਣ ਉੱਥੇ ਪੋਸਟਾਂ ਜ਼ੀਰੋ ਦਿਖਾਈ ਦੇ ਰਹੀਆਂ ਹਨ। ਇਸ ਤੋਂ ਇਲਾਵਾ ਅਭਿਨੇਤਾ ਦੇ ਖਾਤੇ ‘ਤੇ ਵੀ ਬਲੂ ਟਿੱਕ ਲੱਗਾ ਹੋਇਆ ਹੈ।
Also Read: ਦਿੱਲੀ ‘ਚ ਸਾਹਮਣੇ ਆਏ Omicron ਦੇ 4 ਨਵੇਂ ਮਾਮਲੇ, ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ
ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਹੈਕਰ ਕੌਣ ਹੈ। ਦੱਸ ਦੇਈਏ ਕਿ ਹਾਲ ਹੀ ‘ਚ ਜਾਨ ਅਬ੍ਰਾਹਮ ਦੀ ਫਿਲਮ ‘ਸਤਿਆਮੇਵ ਜਯਤੇ 2’ ਰਿਲੀਜ਼ ਹੋਈ ਹੈ। ਫਿਲਮ ਬਾਕਸ ਆਫਿਸ ‘ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ ਹੈ। ਇਸ ਦੇ ਨਾਲ ਹੀ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ‘ਚ ਜ਼ਿਆਦਾ ਚਰਚਾ ਨਹੀਂ ਹੋਈ ਹੈ। ਫਿਲਮ ‘ਚ ਜਾਨ ਅਬ੍ਰਾਹਮ ਦੇ ਨਾਲ ਦਿਵਿਆ ਖੋਸਲਾ ਕੁਮਾਰ ਨਜ਼ਰ ਆ ਰਹੀ ਹੈ। ਜਾਨ ਨਾਲ ਦਿਵਿਆ ਦੀ ਇਹ ਪਹਿਲੀ ਫਿਲਮ ਹੈ।
Also Read: ਪੰਜਾਬ ਕਾਂਗਰਸ ਵਲੋਂ ‘ਆਵਾਜ਼ ਪੰਜਾਬ ਦੀ’ ਮੈਨੀਫੈਸਟੋ ਮੁਹਿੰਮ ਦੀ ਕੀਤੀ ਸ਼ੁਰੂਆਤ
ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜਾਨ ਅਬ੍ਰਾਹਮ ਅੱਜ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਸਿਤਾਰਿਆਂ ਵਿੱਚੋਂ ਇੱਕ ਹਨ। ਬਾਹਰੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਬਾਲੀਵੁੱਡ ‘ਚ ਆਪਣੀ ਪਛਾਣ ਬਣਾਈ ਹੈ। ਬਹੁਤ ਘੱਟ ਹੀ ਅਜਿਹਾ ਹੁੰਦਾ ਹੈ ਜਦੋਂ ਕਿਸੇ ਨਿਰਮਾਤਾ/ਨਿਰਦੇਸ਼ਕ ਨੇ ਜਾਨ ‘ਤੇ ਪੈਸਾ ਲਗਾਇਆ ਹੋਵੇ ਅਤੇ ਉਨ੍ਹਾਂ ਨੇ ਉਸਨੂੰ ਨਿਰਾਸ਼ ਕਰ ਦਿੱਤਾ ਹੋਵੇ। ਜਾਨ ਅਬ੍ਰਾਹਮ ਹਰ ਫਿਲਮ ਵਿੱਚ ਆਪਣਾ 100 ਫੀਸਦੀ ਦਿੰਦੇ ਹਨ।
Also Read: Urvashi Rautela ਨੇ ਨੇਤਨਯਾਹੂ ਨੂੰ ਸਿਖਾਈ ਹਿੰਦੀ, ਕਿਹਾ ‘ਸਭ ਸ਼ਾਨਦਾਰ, ਸਭ ਵਧੀਆ’




