ਕਾਬੁਲ: ਅਫ਼ਗ਼ਾਨਿਸਤਾਨ (Afghanistan) ਦੀ ਹਵਾਈ ਫ਼ੌਜ ਨੇ ਤਾਲਿਬਾਨ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਇਸ ਤਹਿਤ ਵੱਖੋ-ਵੱਖਰੇ ਹਵਾਈ ਹਮਲਿਆਂ ਵਿੱਚ, (Afghan) ਅਫ਼ਗ਼ਾਨ ਹਵਾਈ ਫੌਜ ਨੇ 254 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਦੇਣ ਦੀ ਖਬਰ ਮਿਲੀ ਹੈ। ਇਸ ਦੌਰਾਨ 97 ਤੋਂ ਜ਼ਿਆਦਾ ਅੱਤਵਾਦੀ ਜ਼ਖਮੀ ਦੱਸੇ ਜਾ ਰਹੇ ਹਨ। ਅਫ਼ਗ਼ਾਨ ਫੌਜ ਨੇ 24 ਘੰਟਿਆਂ ਦੇ ਅੰਦਰ ਕਾਬੁਲ, ਕੰਧਾਰ, ਕੁੰਦੁਜ਼, ਹੇਰਾਤ, ਹੇਲਮੰਡ ਤੇ ਗਜ਼ਨੀ ਸਮੇਤ ਅੱਤਵਾਦੀਆਂ ਦੇ 13 ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ।
Read this: BJP ਮੰਤਰੀ ਦਾ ਵੱਡਾ ਬਿਆਨ- ਰੱਜ ਕੇ ਖਾਓ ‘ਗਾਂ ਦਾ ਮਾਸ’, ਕੋਈ ਪਾਬੰਦੀ ਨਹੀਂ…
ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਅੱਤਵਾਦੀਆਂ ਦੇ ਖਿਲਾਫ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਇਸ ਕਾਰਵਾਈ ਵਿੱਚ ਵੱਡੀ ਮਾਤਰਾ ਵਿੱਚ ਲੱਦਿਆ ਇੱਕ ਵਾਹਨ ਉਡਾ ਦਿੱਤਾ ਗਿਆ। ਇਸ ਦੌਰਾਨ ਅਫ਼ਗਾਨ ਫ਼ੌਜ ਨੇ 13 ਆਈਈਡੀਜ਼ ਨੂੰ ਵੀ ਨਾਕਾਮ ਕੀਤਾ ਹੈ।
Read this: ਅੱਜ ਤੋਂ ਖੁੱਲ੍ਹੇ ਰਾਸ਼ਟਰਪਤੀ ਭਵਨ ਤੇ ਮਿਊਜ਼ੀਅਮ ਕੰਪਲੈਕਸ, Detail ਜਾਣਨ ਲਈ ਪੜ੍ਹੋ ਇਹ ਖਬਰ
ਕੱਲ੍ਹ ਵੀ, ਏਅਰ ਫੋਰਸ ਨੇ ਕੰਧਾਰ ਦੇ ਇੱਕ ਇਲਾਕੇ ਵਿੱਚ ਤਾਲਿਬਾਨ ਅੱਤਵਾਦੀਆਂ ਦੇ ਬੰਕਰਾਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਕਾਰਵਾਈ ਵਿੱਚ 10 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ।




