ਮੁੰਬਈ : ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਤੋਂ ਸ਼ੁੱਕਰਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਅਨੰਨਿਆ ਪਾਂਡੇ ਤੈਅ ਸਮੇਂ ਤੋਂ ਥੋੜੀ ਦੇਰ ਵਿਚ ਐਨਸੀਬੀ ਦਫਤਰ ਪਹੁੰਚੀ ਸੀ, ਜਿਸ ਕਾਰਨ ਅਧਿਕਾਰੀ ਸਮੀਰ ਵਾਨਖੇੜੇ ਨੇ ਉਸਦੀ ਕਲਾਸ ਲਈ। ਐਨਸੀਬੀ ਅਧਿਕਾਰੀ ਸਮੀਰ ਵਾਨਖੇੜੇ ਨੇ ਅਭਿਨੇਤਰੀ ਨੂੰ ਦੇਰ ਨਾਲ ਪਹੁੰਚਣ ਲਈ ਬੁਰੀ ਤਰ੍ਹਾਂ ਝਿੜਕਿਆ। ਕੱਲ ਯਾਨੀ ਸ਼ੁੱਕਰਵਾਰ ਨੂੰ ਐਨਸੀਬੀ ਨੇ ਅਨੰਨਿਆ ਨੂੰ ਲਗਾਤਾਰ ਦੂਜੇ ਦਿਨ ਪੁੱਛਗਿੱਛ ਲਈ ਬੁਲਾਇਆ ਸੀ। ਐਨਸੀਬੀ ਨੇ ਅਨੰਨਿਆ ਨੂੰ ਸਵੇਰੇ 11 ਵਜੇ ਦਾ ਸਮਾਂ ਦਿੱਤਾ ਸੀ ਪਰ ਅਨੰਨਿਆ ਦੁਪਹਿਰ 2 ਵਜੇ ਪਹੁੰਚੀ।
Also Read : ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ ਹੋਈ ਮੌਤਾਂ ਨੇ ਵਧਾਈ ਦੇਸ਼ ਦੀ ਚਿੰਤਾ, ਸਾਹਮਣੇ ਆਏ 16 ਹਜ਼ਾਰ ਤੋਂ ਵਧੇਰੇ ਕੇਸ
ਇਕ ਦਿਨ ਪਹਿਲਾਂ ਵੀ ਐਨਸੀਬੀ ਨੇ ਅਨੰਨਿਆ ਨੂੰ 2 ਵਜੇ ਦਿੱਤਾ ਸੀ ਪਰ ਅਨੰਨਿਆ 4 ਵਜੇ ਪਹੁੰਚੀ। ਇਸ ਕਾਰਨ NCB ਆਪਣੀ ਜਾਂਚ ਪੂਰੀ ਨਹੀਂ ਕਰ ਸਕਿਆ। ਐਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੇ ਕੱਲ੍ਹ ਅਨੰਨਿਆ ਪਾਂਡੇ ‘ਤੇ ਵਰ੍ਹਦਿਆਂ ਉਨ੍ਹਾਂ ਨੂੰ ਲਗਾਤਾਰ ਦੂਜੇ ਦਿਨ ਦੇਰੀ ਨਾਲ ਆਉਣ ਦੀ ਸਖਤ ਤਾੜਨਾ ਕੀਤੀ।
ਇਹ ਤੁਹਾਡਾ ਪ੍ਰੋਡਕਸ਼ਨ ਹਾਊਸ ਨਹੀਂ ਹੈ
ਸਮੀਰ ਵਾਨਖੇੜੇ ਨੇ ਅਨੰਨਿਆ ਨੂੰ ਝਿੜਕਿਆ ਅਤੇ ਕਿਹਾ, ‘ਤੁਹਾਨੂੰ 11 ਵਜੇ ਬੁਲਾਇਆ ਗਿਆ ਸੀ ਅਤੇ ਤੁਸੀਂ ਹੁਣ ਆ ਰਹੇ ਹੋ. ਅਧਿਕਾਰੀ ਤੁਹਾਡੀ ਉਡੀਕ ਵਿੱਚ ਨਹੀਂ ਬੈਠੇ ਹਨ। ਇਹ ਤੁਹਾਡਾ ਪ੍ਰੋਡਕਸ਼ਨ ਹਾਊਸ ਨਹੀਂ ਹੈ, ਇਹ ਕੇਂਦਰੀ ਏਜੰਸੀ ਦਾ ਦਫ਼ਤਰ ਹੈ, ਜਿਸ ਸਮੇਂ ਤੁਹਾਨੂੰ ਬੁਲਾਇਆ ਜਾਵੇ, ਉੱਥੇ ਪਹੁੰਚੋ।
Also Read : Petrol-Diesel Price Today : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮੁੜ ਤੋਂ ਵਾਧਾ, ਜਾਣੋ ਨਵੀਆਂ ਕੀਮਤਾਂ
ਤੁਹਾਨੂੰ ਦੱਸ ਦੇਈਏ ਕਿ ਡਰੱਗਜ਼ ਦੇ ਮਾਮਲੇ ਵਿੱਚ ਅਨੰਨਿਆ ਪਾਂਡੇ ਨੂੰ ਆਰੀਅਨ ਖਾਨ ਨਾਲ ਹੋਈ ਗੱਲਬਾਤ ਦੇ ਆਧਾਰ ਉੱਤੇ ਤਲਬ ਕੀਤਾ ਗਿਆ ਹੈ। ਐਨਸੀਬੀ ਸੂਤਰਾਂ ਦੇ ਅਨੁਸਾਰ, ਇਸ ਗੱਲਬਾਤ ਵਿੱਚ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਅਨੰਨਿਆ ਗਾਂਜੇ ਬਾਰੇ ਗੱਲ ਕਰ ਰਹੀ ਸੀ। ਇਹ ਵੀ ਦੋਸ਼ ਹੈ ਕਿ ਆਰੀਅਨ ਉਸ ਚੈਟ ਵਿੱਚ ਗਾਂਜੇ ਦਾ ਪ੍ਰਬੰਧ ਕਰਨ ਦੀ ਗੱਲ ਕਰ ਰਿਹਾ ਸੀ। ਹਾਲਾਂਕਿ ਪਹਿਲੇ ਦਿਨ ਪੁੱਛਗਿੱਛ ਦੌਰਾਨ ਅਨੰਨਿਆ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ।



