ਨਵੀਂ ਦਿੱਲੀ- ਟੀਵੀ ਦਾ ਪ੍ਰਸਿੱਧ ਧਾਰਮਿਕ ਸ਼ੋਅ ‘ਰਾਮਾਇਣ’ ਅਜੇ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਰਾਮਾਨੰਦ ਸਾਗਰ ਦੇ ਸ਼ੋਅ ਵਿਚ ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਲੀਆ ਨੂੰ ਅਜੇ ਵੀ ਲੋਕ ਮਾਂ ਦੀ ਤਰ੍ਹਾਂ ਮੰਨਦੇ ਹਨ। ਸੀਤਾ ਦਾ ਕਿਰਦਾਰ ਨਿਭਾ ਕੇ ਦੀਪਿਕਾ ਨੂੰ ਘਰ-ਘਰ ਵੱਖਰੀ ਪਛਾਣ ਮਿਲੀ ਹੈ। ਦੀਪਿਕਾ ਅੱਜ ਵੀ ਪ੍ਰਸ਼ੰਸਕਾਂ ਵਿਚ ਬਹੁਤ ਮਸ਼ਹੂਰ ਹੈ। ਦੀਪਿਕਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਨਵੀਂਆਂ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਉਸਦੇ ਹਰ ਅਪਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਦੌਰਾਨ ਦੀਪਿਕਾ ਨੇ ਇੱਕ ਖਾਸ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੀਆਂ ਦੋ ਖੂਬਸੂਰਤ ਬੇਟੀਆਂ ਦੇ ਨਾਲ ਨਜ਼ਰ ਆ ਰਹੀ ਹੈ।
View this post on Instagram
ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਸਬੰਧੀ ਨਵੀਆਂ ਹਦਾਇਤਾਂ ਜਾਰੀ, ਫਾਲੋਅ ਕਰਨੇ ਪੈਣਗੇ ਇਹ ਨਿਯਮ
ਦੀਪਿਕਾ ਚਿਖਲੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬੇਟੀਆਂ ਨਾਲ ਇੱਕ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਉਹ ਆਪਣੀਆਂ ਦੋ ਬੇਟੀਆਂ ਜੂਹੀ ਟੋਪੀਵਾਲਾ ਅਤੇ ਨਿਧੀ ਟੋਪੀਵਾਲਾ ਦੇ ਨਾਲ ਇਕ ਖਾਸ ਪਲ ਬਿਤਾਉਂਦੀ ਨਜ਼ਰ ਆ ਰਹੀ ਹੈ। ਫੋਟੋ ‘ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਚਿੱਟੇ ਰੰਗ ਦੀ ਡਰੈੱਸ ‘ਚ ਬਹੁਤ ਖੂਬਸੂਰਤ ਲੱਗ ਰਹੀ ਹੈ ਅਤੇ ਉਸਦੇ ਵਾਲ ਖੁੱਲ੍ਹੇ ਹਨ। ਉਸੇ ਸਮੇਂ ਉਸਦੇ ਪਿੱਛੇ, ਉਸ ਦੀਆਂ ਦੋਵੇਂ ਧੀਆਂ ਮਾਂ ਦੇ ਨਾਲ ਪੋਜ਼ ਦਿੰਦੀਆਂ ਦਿਖਾਈ ਦੇ ਰਹੀਆਂ ਹਨ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਦੀਪਿਕਾ ਨੇ ਕੈਪਸ਼ਨ ਵਿਚ ਲਿਖਿਆ, ‘ਜਦੋਂ ਤੁਸੀਂ ਆਪਣੇ ਸਮਰਥਨ ਵਿਚ ਮਜ਼ਬੂਤ ਹੋ ਤਾਂ ਡਰਨ ਦੀ ਕੋਈ ਗੱਲ ਨਹੀਂ ਹੈ।’ ਦੀਪਿਕਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਹਮੇਸ਼ਾ ਦੀ ਤਰ੍ਹਾਂ ਬਹੁਤ ਪਿਆਰ ਦੇ ਰਹੇ ਹਨ।
View this post on Instagram
ਪੜੋ ਹੋਰ ਖਬਰਾਂ: 14 ਅਗਸਤ ਮੌਕੇ ਪਾਕਿ ਖਿਡਾਰੀ ਨੇ ਕੀਤਾ ਟਵੀਟ, ਲੋਕਾਂ ਉਡਾਇਆ ਰੱਜ ਕੇ ਮਜ਼ਾਕ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿਚ ਦੀਪਿਕਾ ਚਿਖਲੀਆ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਉੱਤੇ ਪਤੀ ਹੇਮੰਤ ਟੋਪੀਵਾਲਾ ਦੇ ਨਾਲ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਉਨ੍ਹਾਂ ਨਾਲ ਖਾਸ ਪਲਾਂ ਦਾ ਅਨੰਦ ਮਾਣ ਰਹੀ ਹੈ। ਇੱਕ ਤਸਵੀਰ ਵਿਚ ਉਹ ਇਕ ਆਫ-ਸ਼ੋਲਡਰ ਡਰੈਸ ਵਿਚ ਇਕ ਕੈਪ ਦੇ ਨਾਲ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸਦੇ ਪਤੀ ਹੈਮੰਤ ਦੇ ਹੱਥ ਵਿਚ ਇਕ ਗਲਾਸ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਦੋਵੇਂ ਕਾਫੀ ਕਲੋਜ਼ ਨਜ਼ਰ ਆ ਰਹੇ ਹਨ। ਤੀਜੀ ਤਸਵੀਰ ਵਿਚ ਦੀਪਿਕਾ ਅਤੇ ਹੇਮੰਤ ਪੂਰੇ ਸਮੂਹ ਦੇ ਨਾਲ ਨਜ਼ਰ ਆ ਰਹੇ ਹਨ।
ਪੜੋ ਹੋਰ ਖਬਰਾਂ: 15 ਅਗਸਤ ਤੋਂ ਪਹਿਲਾਂ ਹਮਲੇ ਦੀ ਵੱਡੀ ਸਾਜ਼ਿਸ਼ ਨਾਕਾਮ, ਜੈਸ਼ ਦੇ 4 ਅੱਤਵਾਦੀ ਗ੍ਰਿਫਤਾਰ



