ਮੁੰਬਈ: ਅਦਾਕਾਰੀ ਨਾਲ ਫਿਲਮਾਂ ਤੇ ਟੀਵੀ ਦੀ ਦੁਨੀਆ ‘ਚ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ (Anupam Shyam) ਅਨੁਪਮ ਸ਼ਿਆਮ ਓਝਾ ਦਾ ਬੀਤੀ ਅੱਧੀ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਇਕ ਹਫ਼ਤਾ ਪਹਿਲਾਂ ਗੰਭੀਰ ਹਾਲਤ ‘ਚ ਮੁੰਬਈ ਦੇ ਗੋਰਗਾਂਵ ਇਲਾਕੇ ਦੇ ਲਾਈਫਲਾਈਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। 63 ਸਾਲ ਦੀ ਉਮਰ ਵਿਚ ਉਨਾਂਹ ਨੇ ਆਖ਼ਿਰੀ ਸਾਹ ਲਏ।
read more- ਜੱਜਾਂ ‘ਤੇ ਮਾਨਹਾਨੀਕਾਰਕ ਪੋਸਟ ਪਾਉਣ ਦੇ ਮਾਮਲੇ ਵਿਚ ਐਕਸ਼ਨ ਵਿਚ ਸੀ.ਬੀ.ਆਈ., 5 ਗ੍ਰਿਫਤਾਰ
ਅਨੁਪਮ ਸ਼ਿਆਮ ਲੰਬੇ ਸਮੇਂ ਤੋਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਸਨ। ਹਸਪਤਾਲ ‘ਚ ਮੌਜੂਦ ਅਨੁਪਮ ਸ਼ਿਆਮ ਦੇ ਦੋਸਤ ਯਸ਼ਪਾਲ ਸ਼ਰਮਾ ਨੇ ਉਨ੍ਹਾਂ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਅਨੁਪਮ ਦੀ ਮੌਤ ਮਲਟੀਪਲ ਆਰਗੇਨ ਫੇਲਈਅਰ ਕਾਰਨ ਹੋਈ ਹੈ।
-2009 ‘ਚ ‘ਸਟਾਰ ਪਲੱਸ’ ਤੇ ਆਉਣ ਵਾਲੇ ਸੀਰੀਅਲ ‘ਮਨ ਕੀ ਆਵਾਜ਼ ਪ੍ਰਤਿੱਗਿਆ‘ ‘ਚ ਅਨੁਪਮ ਨੇ ਠਾਕੁਰ ਸੱਜਣ ਸਿੰਘ ਦੀ ਨਾਕਾਰਾਤਮਕ ਭੂਮਿਕਾ ਨਿਭਾਕੇ ਖਾਸੀ ਲੋਕਪ੍ਰਿਯਤਾ ਬਟੋਰੀ ਸੀ। ਹਾਲ ਹੀ ‘ਚ ਸੀਰੀਅਲ ਦੇ ਦੂਜੇ ਸੀਜ਼ਨ ਦਾ ਵੀ ਪ੍ਰਸਾਰਣ ਸ਼ਰੂ ਹੋਇਆ ਸੀ। ਜਿਸ ‘ਚ ਇਕ ਵਾਰ ਫਿਰ ਅਨੁਪਮ ਠਾਕੁਰ ਸੱਜਣ ਸਿੰਘ ਦਾ ਰੋਲ ਨਿਭਾਅ ਰਹੇ ਸਨ।
-ਪ੍ਰਤਿੱਗਿਆ ਤੋਂ ਇਲਾਵਾ ਉਨ੍ਹਾਂ ਨੇ ਹੁਣ ਤਕ ਕਰੀਬ 10 ਸੀਰੀਅਲਾਂ ‘ਚ ਵੱਖ-ਵੱਖ ਭਮਿਕਾ ਨਿਭਾਈ ਸੀ।






