ਕੋਰੋਨਾ ਵਾਇਰਸ ਕਰਕੇ UAE ਨੇ 30 ਜੂਨ ਤਕ ਵਧਾਈ ਭਾਰਤੀ ਫਲਾਈਟਾਂ ‘ਤੇ ਪਾਬੰਦੀ

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ (Corona) ਦੇ ਮਾਮਲੇ ਵਧਣ ਕਰਕੇ ਬਹੁਤ ਸਾਰੇ ਦੇਸ਼ਾਂ ਨੇ ਕੁਝ ਸਮੇਂ ਲਈ ਭਾਰਤੀ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਇਹ ਫੈਸਲਾ…

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ (Corona) ਦੇ ਮਾਮਲੇ ਵਧਣ ਕਰਕੇ ਬਹੁਤ ਸਾਰੇ ਦੇਸ਼ਾਂ ਨੇ ਕੁਝ ਸਮੇਂ ਲਈ ਭਾਰਤੀ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਇਹ ਫੈਸਲਾ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਸ ਕਰਕੇ ਹੁਣ ਸੰਯੁਕਤ ਅਰਬ ਅਮੀਰਾਤ (UAE) ਨੇ ਵੀ ਭਾਰਤੀ ਉਡਾਣਾਂ ‘ਤੇ ਮੁਅੱਤਲ ਕੀਤੀ ਸਮਾਂ ਸੀਮਾ ਨੂੰ ਹੋਰ ਵਧਾ ਦਿੱਤਾ ਹੈ। ਦੱਸ ਦੇਈਏ ਕਿ ਭਾਰਤ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ 25 ਅਪ੍ਰੈਲ ਨੂੰ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਮਿਲੀ ਜਾਣਕਾਰੀ ਦੇ ਮੁਤਾਬਿਕ ਭਾਰਤ ਤੋਂ ਆਉਣ ਵਾਲੀਆਂ ਯਾਤਰੀਆਂ ਦੀਆਂ ਉਡਾਣਾਂ ‘ਤੇ ਚੱਲ ਰਹੀ ਪਾਬੰਦੀ 30 ਜੂਨ ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ, ਯਾਤਰੀਆਂ ਦੀਆਂ ਉਡਾਣਾਂ ‘ਤੇ ਪਾਬੰਦੀ ਦਾ ਐਲਾਨ 14 ਜੂਨ ਤੱਕ ਕੀਤਾ ਗਿਆ ਸੀ। ਦੂਜੇ ਪਾਸੇ ਬੰਗਲਾਦੇਸ਼ ਨੇ ਭਾਰਤ ਵਿਚ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦੇਸ਼ ਨਾਲ ਲਗਦੀਆਂ ਸਰਹੱਦਾਂ ਨੂੰ 14 ਦਿਨਾਂ ਲਈ ਬੰਦ ਕਰ ਦਿੱਤਾ ਹੈ। 

ਇਹ ਵੀ ਪੜੋ:Kangana Ranaut ਦੇ ਬਾਡੀਗਾਰਡ ਨੂੰ ਕੀਤਾ ਗ੍ਰਿਫਤਾਰ, ਵਿਆਹ ਦੇ ਬਹਾਨੇ ਰੇਪ ਕਰਨ ਦਾ ਆਰੋਪ

ਭਾਰਤ ਵਿਚ ਕੋਵਿਡ 19 ਦੇ ਵਧ ਰਹੇ ਮਾਮਲਿਆਂ ਕਾਰਨ 24 ਅਪ੍ਰੈਲ ਨੂੰ ਫੈਸਲੇ ਤੋਂ ਬਾਅਦ 25 ਅਪ੍ਰੈਲ ਤੋਂ ਹੁਣ ਤੱਕ ਇੱਕ ਵੀ ਫਲਾਈਟ ਯੂਏਈ ਲਈ ਰਵਾਨਾ ਨਹੀਂ ਹੋਈ ਹੈ ਤੇ ਹੁਣ 30 ਜੂਨ ਤੱਕ ਕੋਈ ਵੀ ਫਲਾਈਟ ਯੂਏਈ ਨਹੀਂ ਜਾ ਸਕੇਗੀ।

Leave a Reply

Your email address will not be published. Required fields are marked *