ਮੁੰਬਈ: ਟਾਰਜ਼ਨ ਅਦਾਕਾਰ ਜੋ ਲਾਰਾ (Tarzan Actor Joe Lara) ਸਮੇਤ ਸੱਤ ਲੋਕਾਂ ਦੀ ਅਮਰੀਕਾ ਦੇ ਇੱਕ ਜਹਾਜ਼ ਦੇ ਹਾਦਸੇ ਵਿੱਚ ਮੌਤ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ ਜੋ ਲਾਰਾ ਦੀ ਪਤਨੀ ਦੀ ਵੀ ਮੌਤ ਹੋ ਗਈ। (Joe Lara) ਜੋ ਲਾਰਾ ਨੇ ਸਾਲ 2018 ਵਿੱਚ ਹੀ ਗਵੇਨ ਸ਼ੈਂਬਲਿਨ ਨਾਲ ਵਿਆਹ ਕਰਵਾ ਲਿਆ ਸੀ। ਕਾਉਂਟੀ ਅਧਿਕਾਰੀਆਂ ਨੇ ਦੱਸਿਆ ਕਿ ਸੱਤ ਦੀ ਪਛਾਣ ਬ੍ਰਾਂਡਨ ਹੈਨਹ, ਗਵੇਨ ਐਸ ਲਾਰਾ, ਵਿਲੀਅਮ ਜੇ ਲਾਰਾ, ਡੇਵਿਡ ਐਲ ਮਾਰਟਿਨ, ਜੈਨੀਫਰ ਜੇ ਮਾਰਟਿਨ, ਜੈਸਿਕਾ ਵਾਲਟਰਸ ਅਤੇ ਜੋਨਾਥਨ ਵਾਲਟਰਜ਼ ਵਜੋਂ ਕੀਤੀ ਗਈ ਸੀ, ਇਹ ਸਾਰੇ ਬਰਨੇਟਵੁੱਡ, ਟਨੇਸੀ ਦੇ ਵਸਨੀਕ ਸਨ। ਪਰਿਵਾਰ ਨਾਲ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਮ ਜਨਤਕ ਕਰ ਦਿੱਤੇ ਗਏ ਹਨ।
ਅਦਾਕਾਰ ਜੋ ਲਾਰਾ (Tarzan Actor Joe Lara) ਵੀ ਉਸ ਜਹਾਜ਼ ‘ਤੇ ਸਵਾਰ ਸੀ ਜੋ ਸ਼ਨੀਵਾਰ ਨੂੰ ਅਮਰੀਕਾ ਦੇ ਟੈਨਸੀ ਝੀਲ’ ਤੇ ਹਾਦਸਾਗ੍ਰਸਤ ਹੋਇਆ ਸੀ। ਲਾਰਾ ਦੇ ਨਾਲ 7 ਹੋਰ ਲੋਕ ਵੀ ਇਸ ਜਹਾਜ਼ ਵਿਚ ਸਵਾਰ ਸਨ। ਝੀਲ ਵਿੱਚ ਤਲਾਸ਼ੀ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ। ਦੱਸ ਦੇਈਏ ਇਹ ਜਹਾਜ਼ ਸ਼ਨੀਵਾਰ ਰਾਤ 11 ਵਜੇ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਸਮਾਇਰਨਾ ਨੇੜੇ ਪਰਸੀ ਪ੍ਰਾਇਸਟ ਝੀਲ ਵਿੱਚ ਟਕਰਾ ਗਿਆ। ਜਹਾਜ਼ ਸਮਾਇਰਨਾ ਰਦਰਫੋਰਡ ਕਾਉਂਟੀ ਏਅਰਪੋਰਟ ਤੋਂ ਪਾਮ ਬੀਚ ਇੰਟਰਨੈਸ਼ਨਲ ਏਅਰਪੋਰਟ ਜਾ ਰਿਹਾ ਸੀ।
ਇਹ ਵੀ ਪੜੋ: NCPCR ਦੇ ਚੇਅਰਮੈਨ ਵੱਲੋਂ Twitter ਖ਼ਿਲਾਫ਼ ਸ਼ਿਕਾਇਤ ਦਰਜ, ਜਾਣੋ ਪੂਰਾ ਮਾਮਲਾ





