ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਦੇ ਪਤੀ ਰਾਜ ਕੁੰਦਰਾ (Raj Kundra) ਨੂੰ ਇੱਕ ਆਨਲਾਈਨ ਐਪ ਰਾਹੀਂ ਪੋਰਨ ਫਿਲਮਾਂ ਬਣਾਉਣ ਅਤੇ ਪਬਲਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ ਹੁਣ ਨਵਾਂ ਮੋੜ ਸਾਹਮਣੇ ਆਇਆ ਹੈ। ਹੁਣ ਹੁਣ ਉਨ੍ਹਾਂ ਦੀ ਪਤਨੀ ਅਤੇ ਅਭਿਨੇਤਰੀ ਸ਼ਿਲਪਾ ਸ਼ੈੱਟੀ (Shilpa Shetty) ਤੱਕ ਪਹੁੰਚ ਕੀਤੀ ਗਈ ਹੈ।
ਬੀਤੇ ਦਿਨੀ ਮੁੰਬਈ ਪੁਲਿਸ ਦੀ ਪ੍ਰਾਪਰਟੀ ਸੇਲ ਦੀ ਟੀਮ ਨੇ ਅਭਿਨੇਤਰੀ ਤੋਂ ਤਕਰੀਬਨ 6 ਘੰਟੇ ਤੱਕ ਪੁੱਛਗਿਛ ਕੀਤੀ। ਪੁਲਿਸ ਸੂਤਰਾਂ ਦੇ ਮੁਤਾਬਕ, ਅਭਿਨੇਤਰੀ ਨੇ ਪੁੱਛਗਿਛ ਦੇ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਵਿਆਨ ਕੰਪਨੀ (Viaan Company) ਪਿਛਲੇ ਸਾਲ ਹੀ ਛੱਡ ਦਿੱਤੀ ਸੀ।
Read this- ਮਨੀਸ਼ਾ ਗੁਲਾਟੀ ਵਲੋਂ ਧੋਖਾਧੜੀ ਮਾਮਲੇ ਸਬੰਧੀ ਭੇਜੀ ਚਿੱਠੀ ‘ਤੇ ਬੋਲੇ ਜਸਟਿਨ ਟਰੂਡੋ
ਸ਼ਿਲਪਾ ਨੇ ਕਿਹਾ ਹੈ ਕਿ ਹਾਟਸ਼ਾਟ ਐਪ (Hotshot App) ਕੀ ਹੈ ਅਤੇ ਕਿਸ ਤਰ੍ਹਾਂ ਕੰਮ ਕਰਦੀ ਸੀ, ਇਹ ਉਨ੍ਹਾਂ ਨੂੰ ਨਹੀਂ ਪਤਾ ਸੀ। ਉਹ ਬਸ ਇੰਨਾ ਹੀ ਜਾਣਦੀ ਸੀ ਕਿ ਉਨ੍ਹਾਂ ਦੇ ਪਤੀ ਦੀ ਕੰਪਨੀ ਵੇਬਸੀਰਿਜ ਅਤੇ ਸ਼ਾਰਟ ਫਿਲਮਾਂ ਬਣਾਉਂਦੀ ਹੈ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਇਰਾਟਿਕਾ, ਪੋਰਨ ਨਾਲੋਂ ਵੱਖ ਹੈ ਅਤੇ ਉਨ੍ਹਾਂ ਦੇ ਪਤੀ ਨਿਰਦੋਸ਼ ਹਨ। ਉਨ੍ਹਾਂ ਦੇ ਪਾਰਟਨਰ ਅਤੇ ਕੁੰਦਰਾ ਦੇ ਸਾਲੇ ਪ੍ਰਦੀਪ ਬਕਸ਼ੀ ਨੇ ਉਨ੍ਹਾਂ ਦੇ ਨਾਮ ਦੀ ਦੁਰਵਰਤੋਂ ਕੀਤੀ ਹੈ। ਅਕਾਉਂਟ ਵਿੱਚ ਪੈਸੇ ਟਰਾਂਸਫਰ ਕਰਨ ਦੇ ਸਵਾਲ ਉੱਤੇ ਅਭਿਨੇਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ।
Read this: ਬਠਿੰਡਾ ‘ਚ ਖਜ਼ਾਨਾ ਮੰਤਰੀ ਦਾ ਜ਼ਬਰਦਸਤ ਵਿਰੋਧ, ਠੇਕਾ ਮੁਲਾਜ਼ਮਾਂ ‘ਤੇ ਲਾਠੀਚਾਰਜ, ਕਈ ਗ੍ਰਿਫ਼ਤਾਰ
ਸ਼ਿਲਪਾ ਨੇ ਦੱਸਿਆ ਕਿ ਮੈਂ ਆਪਣੇ ਆਪ ਇੱਕ ਅਭਿਨੇਤਰੀ ਹਾਂ ਅਤੇ ਮੈਂ ਕਦੇ ਕਿਸੇ ਕੁੜੀ ਉੱਤੇ ਨਿਊਡ ਸੀਨ ਕਰਨ ਦਾ ਦਬਾਅ ਨਹੀਂ ਬਣਾ ਸਕਦੀ ਅਤੇ ਨਾ ਹੀ ਕਿਸੇ ਨੂੰ ਬਣਾਉਣ ਦਵਾਂਗੀ। ਜੇਕਰ ਕਿਸੇ ਉੱਤੇ ਦਬਾਅ ਬਣਾਇਆ ਗਿਆ ਸੀ, ਤਾਂ ਉਸਨੂੰ ਉਸੀ ਸਮੇਂ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਣੀ ਚਾਹੀਦੀ ਸੀ ।
ਗੌਰਤਲਬ ਹੈ ਕਿ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ। ਉਸ ਨੂੰ ਅਸ਼ਲੀਲ ਫਿਲਮਾਂ ਬਣਾਉਣ ਅਤੇ ਕੁਝ ਐਪਸ ‘ਤੇ ਪ੍ਰਕਾਸ਼ਤ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਹੈ।ਅਸ਼ਲੀਲ ਫਿਲਮ ਦੀ ਸ਼ੂਟਿੰਗ ਦੇ ਮਾਮਲੇ ਵਿਚ ਕ੍ਰਾਈਮ ਬ੍ਰਾਂਚ ਨੇ ਇਸ ਸਾਲ ਫਰਵਰੀ ਵਿਚ ਕੇਸ ਦਰਜ ਕੀਤਾ ਸੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਸੀ।






