ਮੁੰਬਈ (ਇੰਟ) – ਟੀਵੀ ਰਿਐਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ (Khatron Ke Khiladi) ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਸਾਲ ‘ਖ਼ਤਰੋਂ ਕੇ ਖਿਲਾੜੀ’ ਦਾ 11ਵਾਂ ਸੀਜ਼ਨ ਆਉਣਾ ਹੈ। ਇਹ ਸ਼ੋਅ ਅੱਜ ਹੀ ਟੀ. ਵੀ. ’ਤੇ ਆਉਣ ਵਾਲਾ ਹੈ। ਦੱਸ ਦੇਈਏ ਕਿ ਇਹ ਸ਼ੋਅ ਜਾਨਲੇਵਾ ਖ਼ਤਰਿਆਂ ਤੇ ਸਟੰਟ ਨਾਲ ਭਰਿਆ ਹੈ।
View this post on Instagram
Read this- Tokyo Olympics : ਯੁਗਾਂਡਾ ਦਾ ਐਥਲੀਟ ਜਾਪਾਨ ਟ੍ਰੇਨਿੰਗ ਕੈਂਪ ਤੋਂ ਹੋਇਆ ਲਾਪਤਾ
‘ਖ਼ਤਰੋਂ ਕੇ ਖਿਲਾੜੀ (Khatron Ke Khiladi)11’ ਅੱਜ 17 ਜੁਲਾਈ ਤੋਂ ਰਾਤ ਸਾਢੇ 9 ਵਜੇ ਕਲਰਸ ਚੈਨਲ ’ਤੇ ਦੇਖ ਸਕਦੇ ਹੋ। ਦੱਸ ਦੇਈਏ ਕਿ ਇਸ ਸ਼ੋਅ ਨੂੰ ਹਰ ਵੀਕੈਂਡ ਭਾਵ ਸ਼ਨੀਵਾਰ ਤੇ ਐਤਵਾਰ ਨੂੰ ਰਾਤ ਸਾਢੇ 9 ਵਜੇ ਕਲਰਸ ਟੀ. ਵੀ. ’ਤੇ ਦੇਖ ਸਕੋਗੇ। ਇਸ ਦੇ ਨਾਲ ਹੀ ਇਸ ਸ਼ੋਅ ਨੂੰ ਆਨਲਾਈਨ ਵੂਟ ਐਪ ’ਤੇ ਵੀ ਦੇਖ ਸਕਦੇ ਹੋ।
ਨਾਲ ਹੀ ਇਸ ਸ਼ੋਅ ਦੇ ਕੁਝ ਪ੍ਰੋਮੋਜ਼ ਸਾਹਮਣੇ ਆਏ ਹਨ, ਜਿਨ੍ਹਾਂ ਦੇਖ ਕੇ ਪ੍ਰਸ਼ੰਸਕ ਬੇਸਬਰੀ ਨਾਲ ਇਸ ਸ਼ੋਅ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਕੋਵਿਡ ਦੇ ਚਲਦਿਆਂ ਇਸ ਵਾਰ ‘ਖ਼ਤਰੋਂ ਕੇ ਖਿਲਾੜੀ 11’ ਦਾ ਸ਼ੂਟ ਸਾਊਥ ਅਫਰੀਕਾ ਦੇ ਕੇਪਟਾਊਨ ’ਚ ਹੋਇਆ ਹੈ। ਸ਼ੋਅ ’ਚ ਇਸ ਵਾਰ 13 ਮੁਕਾਬਲੇਬਾਜ਼ ਨਜ਼ਰ ਆਉਣਗੇ।




