ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਦੇ ਫੈਨਸ ਲਈ ਖੁਸ਼ਖਬਰੀ

ਮੁੰਬਈ (ਇੰਟ) – ਪਹਿਲੀ ਵਾਰ  ਇਸ ਸਾਲ (Hrithik Roshan) ਰਿਤਿਕ ਰੌਸ਼ਨ ਦੀਪਿਕਾ ਪਾਦੁਕੋਣ (Deepika Padukone) ਨਾਲ ਪਰਦੇ ’ਤੇ ਨਜ਼ਰ ਆਉਣ ਵਾਲੇ ਹਨ। ਸਿਧਾਰਥ ਆਨੰਦ ਨਿਰਦੇਸ਼ਿਤ…

ਮੁੰਬਈ (ਇੰਟ) – ਪਹਿਲੀ ਵਾਰ  ਇਸ ਸਾਲ (Hrithik Roshan) ਰਿਤਿਕ ਰੌਸ਼ਨ ਦੀਪਿਕਾ ਪਾਦੁਕੋਣ (Deepika Padukone) ਨਾਲ ਪਰਦੇ ’ਤੇ ਨਜ਼ਰ ਆਉਣ ਵਾਲੇ ਹਨ। ਸਿਧਾਰਥ ਆਨੰਦ ਨਿਰਦੇਸ਼ਿਤ ‘ਫਾਈਟਰ’ ’ਚ ਦੀਪਿਕਾ ਤੇ ਰਿਤਿਕ ਦੀ ਜੋੜੀ ਦਿਖਾਈ ਦੇਵੇਗੀ। ਸਿਧਾਰਥ ਇਸ ਤੋਂ ਪਹਿਲੇ ਰਿਤਿਕ ਨੂੰ ਲੈ ਕੇ ਬੇਹੱਦ ਕਾਮਯਾਬ ਫ਼ਿਲਮ ‘ਵਾਰ’ ਬਣਾ ਚੁੱਕੇ ਹਨ।

ਹਾਲ ਹੀ ਵਿਚ ਰਿਤਿਕ ਰੋਸ਼ਨ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਸਪੱਸ਼ਟ ਤੌਰ ‘ਤੇ ਖੁਲਾਸਾ ਕੀਤਾ ਹੈ ਕਿ ਫਾਈਟਰ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

Read this: ਚੰਡੀਗੜ੍ਹ ਵਿਚ ਬਦਲੀ ਵਾਹਨਾਂ ਦੀ ਸਪੀਡ ਲਿਮਿਟ, ਜਾਣੋਂ ਕੀ ਹਨ ਨਵੇਂ ਨਿਯਮ

‘ਵਾਰ’ ’ਚ ਵਾਣੀ ਕਪੂਰ ਫੀਮੇਲ ਲੀਡ ’ਚ ਸੀ, ਜਦਕਿ ਟਾਈਗਰ ਸ਼ਰਾਫ ਨੇ ਰਿਤਿਕ ਨਾਲ ਮੁੱਖ ਭੂਮਿਕਾ ਨਿਭਾਈ ਸੀ। ਰਿਤਿਕ ਨੇ ‘ਫਾਈਟਰ’ ਦੇ ਸ਼ੁਰੂ ਹੋਣ ਦੇ ਸੰਕੇਤ ਸੋਸ਼ਲ ਮੀਡੀਆ ’ਤੇ ਤਸਵੀਰਾਂ ਪੋਸਟ ਕਰਕੇ ਦਿੱਤੇ ਹਨ। ਇੰਸਟਾਗ੍ਰਾਮ ’ਤੇ ਦੀਪਿਕਾ ਤੇ ਫ਼ਿਲਮ ਦੀ ਬਾਕੀ ਟੀਮ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਰਿਤਿਕ ਨੇ ਲਿਖਿਆ, ‘ਇਹ ਗੈਂਗ ਉਡਾਨ ਭਰਨ ਲਈ ਤਿਆਰ ਹੈ।’

 

ਦੱਸ ਦੇਈਏ ਕਿ ਫਿਲਮ ‘ਫਾਈਟਰ’ ਇਕ ਅੰਤਰਰਾਸ਼ਟਰੀ ਫਿਲਮ ਦੀ ਤਰ੍ਹਾਂ ਬਣਨ ਜਾ ਰਹੀ ਹੈ ਅਤੇ ਇਸ ਦੇ ਲਈ ਵਾਇਆਕੋਮ 18 ਸਟੂਡੀਓ ਨੇ ਫਿਲਮ ਨਿਰਮਾਣ ਅਤੇ ਫਿਲਮ ਨਿਰਮਾਣ ਵਿਧੀ ਦੀ ਨਵੀਨਤਮ ਤਕਨਾਲੋਜੀ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ।

Read this: ਪੰਜਾਬ, ਦਿੱਲੀ ਸਣੇ ਇਨ੍ਹਾਂ ਸੂਬਿਆਂ ‘ਚ ਅੱਜ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ

Leave a Reply

Your email address will not be published. Required fields are marked *