ਮੁੰਬਈ: ‘ਬਿੱਗ ਬੌਸ 14’ ‘ਚ ਹਿੱਸਾ ਲੈਣ ਤੋਂ ਬਾਅਦ ਬਿੱਗ ਬੌਸ ਫੇਮ (Rahul Vaidya) ਰਾਹੁਲ ਵੈਦਿਆ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾਵਾਂ ਹੋ ਰਹੀਆਂ ਸਨ।
ਇਸ ਵਿਚਾਲੇ ਆਖਿਰ ਹੁਣ ਰਾਹੁਲ ਵੈਦਿਆ (Rahul Vaidya) ਆਪਣੀ ਗਰਲ ਫ੍ਰੈਂਡ ਦਿਸ਼ਾ (Disha Parmar) ਦੇ ਹਮੇਸ਼ਾ-ਹਮੇਸ਼ਾ ਲਈ ਇਕ ਹੋਣ ਜਾ ਰਹੇ ਹਨ। ਰਾਹੁਲ ਤੇ ਦਿਸ਼ਾ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 16 ਜੁਲਾਈ ਨੂੰ ਇਹ ਜੋੜੀ ਇੱਕ ਹੋ ਜਾਏਗੀ।
Read this- ਕੁੱਤੇ ਪਿੱਛੇ ਗੁਆਂਢੀਆਂ ’ਚ ਖੂਨੀ ਜੰਗ, ਕੁੱਟਮਾਰ ਦੀ ਵਾਰਦਾਤ ਕੈਮਰੇ ’ਚ ਕੈਦ
ਵੈਡਿੰਗ ਕਾਰਡ ਫੈਨਜ਼ ਨਾਲ ਕੀਤਾ ਸ਼ੇਅਰ
ਰਾਹੁਲ (Rahul Vaidya) ਨੇ ਵੈਡਿੰਗ ਕਾਰਡ ਫੈਨਜ਼ ਨਾਲ ਸ਼ੇਅਰ ਕੀਤਾ, ਜਿਸ ‘ਚ ਲਿਖਿਆ, “ਪਰਿਵਾਰ ਦੀਆਂ ਦੁਆਵਾਂ ਕਾਰਨ ਅਸੀਂ ਤੁਹਾਡੇ ਨਾਲ ਸਪੈਸ਼ਲ ਮੂਮੈਂਟ ਨੂੰ ਸਾਂਝਾ ਕਰਕੇ ਬੇਹੱਦ ਖੁਸ਼ ਹੋ ਰਹੇ ਹਾਂ। ਅਸੀਂ ਆਪਣੀ ਵੈਡਿੰਗ ਅਨਾਊਂਸ ਕਰ ਰਹੇ ਹਾਂ ਜੋ 16 ਜੁਲਾਈ ਨੂੰ ਹੋਣ ਜਾ ਰਹੀ ਹੈ। ਇਸ ਨਵੇਂ ਚੈਪਟਰ ਦੀ ਸ਼ੁਰੂਆਤ ਲਈ ਸਾਨੂੰ ਤੁਹਾਡੀਆਂ ਦੁਆਵਾਂ ਦੀ ਸਖਤ ਜ਼ਰੂਰਤ ਹੈ।”
View this post on Instagram
ਗੌਰਤਲਬ ਹੈ ਕਿ ਰਾਹੁਲ ਵੈਦਿਆ (Rahul Vaidya) ਤੇ ਦਿਸ਼ਾ ਪਰਮਾਰ (Disha Parmar)ਕਾਫੀ ਅਰਸੇ ਤੋਂ ਰਿਲੇਸ਼ਨ ‘ਚ ਹਨ। ਬਿੱਗ ਬੌਸ ਸੀਜ਼ਨ 14 ‘ਚ ਰਾਹੁਲ ਨੇ ਦਿਸ਼ਾ ਨੂੰ ਵਿਆਹ ਲਈ ਪ੍ਰਪੋਜ਼ ਵੀ ਕੀਤਾ ਸੀ। ਉਸ ਦਾ ਜਵਾਬ ਦਿਸ਼ਾ ਨੇ ਫਾਈਨਲ ਤੋਂ ਕੁਝ ਦਿਨ ਪਹਿਲਾਂ YES ਲਿਖ ਕੇ ਦਿੱਤਾ। ਇਸ ਮੂਮੈਂਟ ਨੂੰ ਸਭ ਨੇ ਦੇਖਿਆ ਸੀ।
Read this- ਕੈਪਟਨ ਨੂੰ ਪਤਾ ਹੀ ਨਹੀਂ ਕਿ ਹੋ ਕੀ ਰਿਹੈ : ਸੁਖਬੀਰ ਸਿੰਘ ਬਾਦਲ






