20 ਲੱਖ ਜੁਰਮਾਨੇ ਤੋਂ ਬਾਅਦ ਬੋਲੀ ਜੂਹੀ, ਅਸੀਂ 5ਜੀ ਵਿਰੁੱਧ ਕਦੇ ਨਹੀਂ ਸੀ

ਮੁੰਬਈ (ਇੰਟ.)- 5ਜੀ (5G)’ਤੇ ਪਹਿਲਾਂ ਦਿੱਲੀ ਹਾਈ ਕੋਰਟ (HighCourt)ਨੇ ਜੂਹੀ ਚਾਵਲਾ (Juhi chawla)ਦੀ ਪਟੀਸ਼ਨ ਰੱਦ ਕਰ ਦਿੱਤੀ ਫਿਰ ਉਨ੍ਹਾਂ ‘ਤੇ 20 ਲੱਖ (20 Lac)ਦਾ ਜੁਰਮਾਨਾ…

ਮੁੰਬਈ (ਇੰਟ.)- 5ਜੀ (5G)’ਤੇ ਪਹਿਲਾਂ ਦਿੱਲੀ ਹਾਈ ਕੋਰਟ (HighCourt)ਨੇ ਜੂਹੀ ਚਾਵਲਾ (Juhi chawla)ਦੀ ਪਟੀਸ਼ਨ ਰੱਦ ਕਰ ਦਿੱਤੀ ਫਿਰ ਉਨ੍ਹਾਂ ‘ਤੇ 20 ਲੱਖ (20 Lac)ਦਾ ਜੁਰਮਾਨਾ ਵੀ ਲਗਾਇਆ ਸੀ। ਇਸ ਤੋਂ ਬਾਅਦ ਜੂਹੀ ਨੇ ਇਸ ਮਾਮਲੇ ‘ਤੇ ਕੁਝ ਨਹੀਂ ਕਿਹਾ ਸੀ। ਹੁਣ ਐਕਟ੍ਰੈਸ ਨੇ ਸੋਸ਼ਲ ਮੀਡੀਆ (Social Media) ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿਚ ਉਹ ਇਕ ਵਾਰ ਫਿਰ ਆਪਣੀ ਗੱਲ ਕੁਝ ਉਦਾਹਰਣਾਂ ਦੇ ਨਾਲ ਸਮਝਾ ਰਹੀ ਹੈ ਕਿ ਆਖਿਰ ਉਨ੍ਹਾਂ ਦੀਆਂ ਚਿੰਤਾਵਾਂ ਹਕੀਕਤ ਵਿਚ ਕੀ ਸਨ।

Juhi Chawla on her 5G plea rejected by HC: All we are asking for is clarity  | Hindi Movie News - Times of India

ਰੇਲਵੇ ਵੱਡੀ ਗਿਣਤੀ ਵਿਚ ਫਿਰ ਚਲਾਉਣ ਜਾ ਰਹੀ ਹੈ ਸਪੈਸ਼ਲ ਟ੍ਰੇਨਾਂ

ਵੀਡੀਓ ਵਿਚ ਜੂਹੀ ਕਹਿ ਰਹੀ ਹੈ। ਪਿਛਲੇ ਦਿਨੀਂ ਇੰਨਾ ਰੌਲਾ ਪੈ ਗਿਆ ਕਿ ਮੈਂ ਤਾਂ ਆਪਣੇ ਆਪ ਨੂੰ ਹੀ ਸੁਣ ਨਹੀਂ ਸਕੀ ਇਸ ਵਿਚ ਬਹੁਤ ਮਹੱਤਵਪੂਰਨ ਸੰਦੇਸ਼ (Message)ਸ਼ਾਇਦ ਗੁਆਚ ਗਿਆ। ਉਹ ਸੀ ਕਿ ਅਸੀਂ 5ਜੀ ਖਿਲਾਫ ਨਹੀਂ ਹਾਂ। ਸਗੋਂ ਅਸੀਂ ਇਸ ਦਾ ਸਵਾਗਤ (Welcome)ਕਰਦੇ ਹਾਂ, ਤੁਸੀਂ ਪਲੀਜ਼ ਜ਼ਰੂਰ ਲੈ ਕੇ ਆਓ। ਅਸੀਂ ਪੁੱਛ ਰਹੇ ਹਾਂ ਕਿ ਜੋ ਅਥਾਰਟੀ ਹੈ ਉਹ ਇਹ ਸਰਟੀਫਾਈ ਕਰ ਦੇਵੇ ਕਿ ਇਹ ਸੇਫ ਹੈ। ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਸਾਡਾ ਇਹ ਜੋ ਡਰ ਹੈ ਇਹ ਨਿਕਲ ਜਾਵੇ, ਅਸੀਂ ਸਾਰੇ ਲੋਕ ਆਰਾਮ ਨਾਲ ਜਾ ਕੇ ਸੋ ਜਾਈਏ।

 

Leave a Reply

Your email address will not be published. Required fields are marked *