Murder Of Abhiroz: ਮਤਰੇਈ ਮਾਂ ਹੀ ਨਿਕਲੀ ਅਭੀਰੋਜ਼ ਦੀ ਕਾਤਲ

Murder Of Abhiroz: ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਤੋਂ ਇੱਕ 7 ਸਾਲ ਦੀ ਬੱਚੀ ਅਭੀਰੋਜ਼ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਘਟਨਾ ਸਬੰਧੀ ਸੀਸੀਟੀਵੀ…

Murder Of Abhiroz: ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਤੋਂ ਇੱਕ 7 ਸਾਲ ਦੀ ਬੱਚੀ ਅਭੀਰੋਜ਼ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਘਟਨਾ ਸਬੰਧੀ ਸੀਸੀਟੀਵੀ ਵੀਡੀਓ ਵੀ ਜਾਰੀ ਹੋਈ। ਉਕਤ ਲਾਪਤਾ ਬੱਚੀ ਅਭੀਰੋਜ਼ ਦੀ ਪਿੰਡ ਦੇ ਹੀ ਛੱਪੜ ਕੋਲੋਂ ਲਾਸ਼ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਲਾਸ਼ ਨੂੰ ਬਰਾਮਦ ਕੀਤਾ ਗਿਆ ਅਤੇ ਮਾਸੂਮ ਦੀ ਕਾਤਲ ਮਤਰੇਈ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਤਲਾਕ ਤੋਂ ਬਾਅਦ ਬੱਚੀ ਦੇ ਪਿਤਾ ਅਜੀਤ ਸਿੰਘ ਨੇ ਦੂਜਾ ਵਿਆਹ ਕਰਵਾਇਆ ਸੀ।

ਮਿਲੀ ਜਾਣਕਾਰੀ ਮੁਤਾਬਿਕ 7 ਸਾਲ ਦੀ ਅਭੀਰੋਜ਼ ਦੇ ਕਤਲ ਦੀ ਪੂਰੀ ਸਾਜਿਸ਼ ਉਸ ਦੀ ਮਤਰੇਈ ਮਾਂ ਵੱਲੋਂ ਹੀ ਰਚੀ ਗਈ। ਮਤਰੇਈ ਮਾਂ ਨੇ ਬੱਚੀ ਨੂੰ ਮਾਰ ਕੇ, ਬਾਲਟੀ ਵਿੱਚ ਉਸ ਦੀ ਲਾਸ਼ ਪਾ ਕੇ ਛੱਪੜ ਕੋਲ ਸੁੱਟ ਦਿੱਤਾ ਫਿਰ ਘਰ ਆ ਕੇ ਬੱਚੀ ਦੇ ਅਗਵਾ ਹੋਣ ਦੀ ਖਬਰ ਫੈਲਾ ਕੇ ਰੋਣ ਦਾ ਡਰਾਮਾ ਕੀਤਾ। ਬੱਚੀ ਅਭੀਰੋਜ਼ 15 ਮਈ ਨੂੰ ਘਰੋਂ ਟਿਊਸ਼ਨ ਪੜ੍ਹਨ ਲਈ ਗਈ ਸੀ, ਜਦੋਂ ਬੱਚੀ ਘਰ ਵਾਪਸ ਨਾ ਪਰਤੀ ਤਾਂ ਬੱਚੀ ਦੇ ਪਿਤਾ ਨੇ ਭਾਲ ਸ਼ੁਰੂ ਕੀਤੀ।

 

 

Leave a Reply

Your email address will not be published. Required fields are marked *