ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁਲਾਜ਼ਮ ਐਡਹਾਕ, ਠੇਕੇ, ਡੇਲੀਵੇਜ, ਵਰਕ ਚਾਰਜ, ਟੈਂਪਰੇਰੀ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਨਵੀਂ ਪਾਲਿਸੀ ਜਾਰੀ ਕਰ ਦਿੱਤੀ ਹੈ। ਇਸ ਸਾਲ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਐਡਹਾਕ, ਠੇਕੇ, ਡੇਲੀ ਵੇਜ, ਵਰਕ ਚਾਰਜ, ਟੈਂਪਰੇਰੀ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਰਾਹ ਸਾਫ਼ ਹੋ ਗਿਆ ਹੈ।
ਪਿਛਲੇ 10 ਸਾਲ ਦਾ ਆਚਰਣ ਦਾ ਕੰਮ ਤਸੱਲੀਬਖ਼ਸ਼ ਹੋਵੇ-
ਇਹ ਨੀਤੀ ਆਊਟ ਸੋਰਸ ਮੁਲਾਜ਼ਮਾਂ ਤੋਂ ਇਲਾਵਾ ਜੋ ਯੋਗਤਾ ਪੂਰੀ ਨਹੀਂ ਕਰਦੇ ਹੋਣਗੇ, ਉਨ੍ਹਾਂ ‘ਤੇ ਲਾਗੂ ਨਹੀਂ ਹੋਵੇਗੀ। ਪਾਲਿਸੀ ਮੁਤਾਬਕ ਮੁਲਾਜ਼ਮ ਵਿਦਿਅਕ ਯੋਗਤਾ ਤੇ ਪੋਸਟ ਤੇ ਤਜਰਬਾ ਵੀ ਸਰਵਿਸ ਰੂਲ ਅਨੁਸਾਰ ਸ਼ਰਤਾਂ ਪੂਰੀਆਂ ਕਰਦਾ ਹੋਵੇ। ਬਿਨੈਕਾਰ ਦਾ ਪਿਛਲੇ 10 ਸਾਲ ਦਾ ਆਚਰਣ ਦਾ ਕੰਮ ਤਸੱਲੀਬਖ਼ਸ਼ ਰਿਹਾ ਹੋਣਾ ਚਾਹੀਦਾ ਹੈ।
ਪੰਜਾਬ ਸਰਕਾਰ ਦਾ ਇਤਿਹਾਸਕ ਫੈਸਲਾ
ਮੁਲਾਜ਼ਮ ਐਡਹਾਕ, ਠੇਕੇ, ਡੇਲੀਵੇਜ, ਵਰਕ ਚਾਰਜ, ਟੈਂਪਰੇਰੀ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਨਵੀਂ ਪਾਲਿਸੀ ਜਾਰੀ ਕਰਨੀ ਸਰਕਾਰ ਦਾ ਇਤਿਹਾਸਕ ਫੈਸਲਾ ਹੈ।

