Jalandhar by-election result 2023 : ਕਾਂਗਰਸ ਦੇ ਗੜ੍ਹ ’ਚ ਚੱਲਿਆ ਝਾੜੂ ਦਾ ਜਾਦੂ, ਸੁਸ਼ੀਲ ਕੁਮਾਰ ਰਿੰਕੂ ਦੀ ਵੱਡੀ ਜਿੱਤ

Jalandhar by-election result 2023 : ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 ਲਈ 10 ਮਈ ਦਿਨ ਬੁੱਧਵਾਰ ਨੂੰ ਵੋਟਿੰਗ ਹੋਈ ਸੀ। 10 ਮਈ ਨੂੰ 54 ਫੀਸਦ…

Jalandhar by-election result 2023 : ਜਲੰਧਰ ਲੋਕ ਸਭਾ ਜ਼ਿਮਨੀ ਚੋਣ 2023 ਲਈ 10 ਮਈ ਦਿਨ ਬੁੱਧਵਾਰ ਨੂੰ ਵੋਟਿੰਗ ਹੋਈ ਸੀ। 10 ਮਈ ਨੂੰ 54 ਫੀਸਦ ਵੋਟਿੰਗ ਹੋਈ ਸੀ। ਦੱਸ ਦੇਈਏ ਕਿ ਜਲੰਧਰ ਲੋਕ ਸਭਾ ਸੀਟ ‘ਤੇ ਕੁੱਲ 16 ਲੱਖ 21 ਹਜ਼ਾਰ 800 ਵੋਟਰ ਹਨ। ਜਿਸ ਵਿੱਚ 38 ਹਜ਼ਾਰ 313 ਵੋਟਰ 80 ਸਾਲ ਤੋਂ ਵੱਧ ਉਮਰ ਦੇ ਹਨ ਜਦਕਿ 10 ਹਜ਼ਾਰ 526 ਅਪਾਹਜ ਹਨ। ਜਲੰਧਰ ਵਿਚ 8 ਲੱਖ 43 ਹਜ਼ਾਰ 229 ਵੋਟਰਸ ਹਨ, 7 ਲੱਖ 75 ਹਜ਼ਾਰ 173 ਔਰਤ ਵੋਟਰ ਹਨ ਅਤੇ 40 ਅਪਾਹਿਜ ਵੋਟਰਸ ਹਨ। 

19 ਉਮੀਦਵਾਰ ਕਿਸਮਤ ਅਜਮਾ ਰਹੇ-
ਜਲੰਧਰ ਲੋਕ ਸਭਾ ਸੀਟ ਕਾਂਗਰਸ ਦੇ ਐਮਪੀ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਖਾਲੀ ਹੋਈ। ਜਿਸ ਕਾਰਨ ਇਥੇ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ 4 ਮੁੱਖ ਪਾਰਟੀਆਂ ਵਿਚ ਮੁਕਾਬਲਾ ਹੈ। ਜਿਹਨਾਂ ਤੋਂ ਇਲਾਵਾ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿਚ ਹਨ। ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ, ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ, ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਅਕਾਲੀ ਦਲ ਤੋਂ ਡਾ. ਸੁਖਵਿੰਦਰ ਸੁੱਖੀ। ਇਹਨਾਂ 4 ਤੋਂ ਇਲਾਵਾ 15 ਹੋਰ ਉਮੀਦਵਾਰ ਚੋਣ ਮੈਦਾਨ ‘ਚ ਹਨ।

Jalandhar by-election result 2023 Highlihts  :- 

2:40  PM- ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਦਰਜ ਕੀਤੀ ਹੈ।

1:45  PM- ਜਲੰਧਰ ਜ਼ਿਮਨੀ ਚੋਣ ਵਿੱਚ ਵੋਟ ਫੀਸਦ 

 ਆਮ ਆਦਮੀ ਪਾਰਟੀ -34.05 ਫੀਸਦ ਵੋਟਾਂ ਮਿਲੀਆ
ਕਾਂਗਰਸ- 27.38
ਸ਼੍ਰੋਮਣੀ ਅਕਾਲੀ ਦਲ -17.85
ਬੀਜੇਪੀ -15.25

ਵੋਟਾਂ ਦੀ ਗਿਣਤੀ 

ਆਮ ਆਦਮੀ ਪਾਰਟੀ -302097
ਕਾਂਗਰਸ- 243450
ਸ਼੍ਰੋਮਣੀ ਅਕਾਲੀ ਦਲ – 158354
ਬੀਜੇਪੀ – 134706

1:35  PM- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੁਸ਼ੀਲ ਕੁਮਾਰ ਦੀ ਜਿੱਤ ਨੇ ਪਾਰਟੀ ਦੇ ਕੀਤੇ ਕੰਮਾਂ ਉੱਤੇ ਮੋਹਰ ਲਗਾ ਦਿੱਤੀ  ਹੈ। ਉਨ੍ਹਾਂ ਦਾ ਕਹਿਣਾ ਆਮ ਆਦਮੀ ਪਾਰਟੀ ਦੀ ਵਰਕਰਾਂ ਦੀ ਵੱਡੀ ਜਿੱਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਵਰਕਰਾਂ ਦੀ ਵੱਡੀ ਜਿੱਤ ਹੈ।

1:20  PM- ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਨੂੰ ਲੈ ਕੇ ਕੇਜਰੀਵਾਲ ਨੇ ਵਧਾਈ ਦਿੱਤੀ ਅਤੇ ਕਿਹਾ ਹੈ ਕਿ ਅਸੀਂ ਧਰਮ ਦੇ ਨਾਮ ਉੱਤੇ ਸਿਆਸਤ ਨਹੀਂ ਕਰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੀਤੇ ਕੰਮਾਂ ਦੇ ਆਧਾਰ ਉੱਤੇ ਵੋਟ ਮੰਗੀ ਸੀ ਅਤੇ ਲੋਕਾਂ ਨੇ ਸਾਨੂੰ ਵੱਡੀ ਜਿੱਤ ਦਿੱਤੀ।

1:20  PM-  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਨੂੰ ਜਿੱਤ ਦੀ ਵਧਾਈ ਦਿੱਤੀ ਹੈ।  ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਅਸੀਂ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਉਨ੍ਹਾਂ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ। ਅਸੀਂ ਜੇਤੂ ਸੁਸ਼ੀਲ ਕੁਮਾਰ ਰਿੰਕੂ ਨੂੰ ਵਧਾਈ ਦਿੰਦੇ ਹਾਂ ਅਤੇ ਉਮੀਦ ਹੈ ਕਿ  ਆਮ ਆਦਮੀ ਪਾਰਟੀ ਵੋਟਰਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨਗੇ।  

1:10  PM- ਕਾਂਗਰਸ ਪ੍ਰਧਾਨ ਵੜਿੰਗ ਨੇ ਆਮ ਆਦਮੀ ਪਾਰਟੀ ਨੂੰ ਦਿੱਤੀ ਵਧਾਈ

ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਕਿਹਾ ਕਿ ਅਸੀਂ ਲੋਕਾਂ ਦੇ ਫਤਵੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ! ਮੈਂ ਪਾਰਟੀ ਵਰਕਰਾਂ, ਵਲੰਟੀਅਰਾਂ, ਸਮਰਥਕਾਂ ਅਤੇ ਸਮੁੱਚੀਆਂ ਦਾ ਧੰਨਵਾਦ ਕਰਦਾ ਹਾਂ। ਕਾਂਗਰਸ ਲੀਡਰਸ਼ਿਪ, ਜਲੰਧਰ ਜ਼ਿਮਨੀ ਚੋਣ ਲਈ ਉਹਨਾਂ ਦੁਆਰਾ ਕੀਤੀ ਸਖ਼ਤ ਮਿਹਨਤ ਅਤੇ ਯਤਨਾਂ ਲਈ। ਮੈਂ ਸੁਸ਼ੀਲ ਰਿੰਕੂ ਅਤੇ ਆਪ ਪਾਰਟੀ ਨੂੰ ਜਿੱਤ ਲਈ ਵਧਾਈ ਦਿੰਦਾ ਹਾਂ।

12:50 PM-  ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ 56729 ਨਾਲ ਅੱਗੇ ਹਨ।  ਉਨ੍ਹਾਂ ਦੇ ਹੱਕ ਵਿਚ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਸਾਨੂੰ ਜਲੰਧਰ ਦੇ ਲੋਕਾ ਨੇ ਇਕ ਵਧੀਆ ਫਤਵਾ ਦਿੱਤਾ ਹੈ। 

12:28 PM-  ਸੁਸ਼ੀਲ ਕੁਮਾਰ ਰਿੰਕੂ ਨੂੰ ਹੁਣ 2,73, 431 ਵੋਟਾਂ ਮਿਲੀਆਂ ਹਨ। ਜਦਕਿ ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਨੂੰ 2,21,350 ਵੋਟਾਂ ਮਿਲੀਆਂ। ਇੰਦਰਾ ਇਕਬਾਲ ਸਿੰਘ ਅਟਵਾਲ ਨੂੰ 1,29,509 ਅਤੇ ਸੁਖਵਿੰਦਰ ਸੁੱਖੀ ਨੂੰ 1,36,857 ਵੋਟਾਂ ਮਿਲੀਆਂ ਹਨ।

12:18 PM- ਆਮ ਆਦਮੀ ਪਾਰਟੀ ਤੋਂ ਸੁਸ਼ੀਲ ਕੁਮਾਰ ਰਿੰਕੂ 51,415 ਨਾਲ ਅੱਗੇ ਚਲ ਰਹੇ ਹਨ। ਇਸਦੇ ਨਾਲ ਹੀ  ਅਕਾਲੀ ਦਲ ਉਮਦੀਵਾਰ ਬੀਜੇਪੀ ਤੋਂ ਅੱਗੇ ਨਿਕਲ ਗਏ ਹਨ।  ਅਕਾਲੀ ਦਲ ਤੀਜੇ ਨੰਬਰ ‘ਤੇ ਪਹੁੰਚ ਗਈ ਹੈ। 

11:44 AM- ‘ਆਪ’ ਪਾਰਟੀ ਦੀ ਲੀਡ ਵੱਧ ਕੇ 42 ਹਜ਼ਾਰ 104 ਹੋ ਗਈ ਹੈ। 

11:15 AM- ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ 40153 ਨਾਲ ਅੱਗੇ ਹਨ। ਇਸ ਦੌਰਾਨ ਸੁਸ਼ੀਲ ਰਿੰਕੂ ਦੇ ਘਰ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।

Aap…..193852
Cong….155111
Akali…89870.
BJP…101192
 

10:50 AM- 5 ਲੱਖ ਵੋਟਾਂ ਦੀ ਹੋਈ ਗਿਣਤੀ 

Aap…..168770
Cong….136465
Akali…. 79301
BJP…  89240

10:40 AM- ਆਮ ਆਦਮੀ ਪਾਰਟੀ ਅੱਗੇ ਚਲ ਰਹੀ  ਹੈ।
Aap…..146582
Cong….118368
Akali….70707
BJP… 76211
Votes counted : 435684
 

10:10 AM- ਆਮ ਆਦਮੀ ਪਾਰਟੀ ਅੱਗੇ ਚਲ ਰਹੀ  ਹੈ। ਕਾਂਗਰਸ ਦੂਜੇ ਸਥਾਨ ‘ਤੇ ਹੈ।

Aap…..103203
Cong….86624
Akali…..50184
BJP… 56150
Votes counted : 313990
 

9:55 AM- ਆਪ ਵੱਡੀ ਲੀਡ ਨਾਲ ਅੱਗੇ ਚੱਲ ਰਹੀ ਹੈ।

Aap…..69280
Cong….61644
Akali…..30919
Bjp….39753

Votes counted: 213886

9:50 AM- ‘ਆਪ’ ਅਤੇ ਕਾਂਗਰਸ ਵਿਚਾਲੇ ਕੜੀ ਟੱਕਰ ਚੱਲ ਰਹੀ ਹੈ। ਇਸ ਦੌਰਾਨ  AAP ਦੇ ਸੁਸ਼ੀਲ ਰਿੰਕੂ 8170 ਵੋਟਾਂ ਨਾਲ ਅੱਗੇ ਹਨ। ਇਸਦੇ ਨਾਲ ਹੀ ਦੂਜੇ ਨੰਬਰ ‘ਤੇ ਕਾਂਗਰਸ ਬਣੀ ਹੋਈ ਹੈ।

9:45 AM- ‘ਆਪ’ ਅਤੇ ਕਾਂਗਰਸ ਵਿਚਾਲੇ ਕੜੀ ਟੱਕਰ ਚੱਲ ਰਹੀ ਹੈ। ਇਸ ਦੌਰਾਨ  AAP ਦੇ ਸੁਸ਼ੀਲ ਰਿੰਕੂ 8170 ਵੋਟਾਂ ਨਾਲ ਅੱਗੇ ਹਨ। ਇਸਦੇ ਨਾਲ ਹੀ ਦੂਜੇ ਨੰਬਰ ‘ਤੇ ਕਾਂਗਰਸ ਬਣੀ ਹੋਈ ਹੈ।

9:30 AM-

Aap – 57716
Cong – 21227
Bjp – 33757
Sad – 26939

9:15 AM- ਜਲੰਧਰ ਲੋਕ ਸਭਾ ਚੋਣ ਨਤੀਜਿਆਂ ਵਿੱਚ ਹੁਣ ਤੱਕ ਵੋਟਾਂ ਦੀ ਗਿਣਤੀ ਵਿੱਚ 468 NOTA ਵੋਟਾਂ ਪਈਆਂ ਹਨ।

9:00 AM- ਜਲੰਧਰ ਜ਼ਿਮਨੀ ਚੋਣ ਦਾ ਦੂਜਾ ਰੁਝਾਨ ਵੀ ਸਾਹਮਣੇ ਆ ਗਿਆ ਹੈ। AAP ਦੀ ਲੀਡ ਲਗਤਾਰ ਬਣੀ ਹੋਈ ਹੈ। AAP ਉਮੀਦਵਾਰ ਸੁਸ਼ੀਲ ਰਿੰਕੂ  2680 ਵੋਟਾਂ ਤੋਂ ਅੱਗੇ ਚਲ ਰਹੇ ਹਨ। ਇਸਦੇ ਨਾਲ ਹੀ ਦੂਜੇ ਨੰਬਰ ‘ਤੇ ਕਾਂਗਰਸ ਉਮੀਦਵਾਰ ਕਰਮਜੀਤ  ਹਨ ‘ਤੇ ਤੀਜੇ ਨੰਬਰ ‘ਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਹਨ।  

8:57 AM- AAP 720 ਵੋਟਾਂ ਨਾਲ ਅੱਗੇ

ਆਪ- 2645
ਕਾਂਗਰਸ- 1552
ਅਕਾਲੀ ਦਲ-ਬਸਪਾ- 1925
ਬੀਜੇਪੀ –184

8:52 AM- ਸ਼ੁਰੂਆਤੀ ਰੁਝਾਨਾਂ ਵਿੱਚ ਪਹਿਲੇ ਤੇ ਆਮ ਆਦਮੀ ਪਾਰਟੀ ਅਤੇ ਦੂਜੇ 

8:46 AM- ਪਹਿਲਾ ਰੁਝਾਨ ‘ਚ AAP ਉਮੀਦਵਾਰ ਸੁਸ਼ੀਲ ਰਿੰਕੂ ਅੱਗੇ 

ਜਲੰਧਰ ਜ਼ਿਮਨੀ ਚੋਣ ਦਾ ਪਹਿਲਾ ਰੁਝਾਨ ਸਾਹਮਣੇ ਆ ਗਿਆ ਹੈ। ਦੱਸ ਦੇਈਏ ਕਿ  AAP ਉਮੀਦਵਾਰ ਸੁਸ਼ੀਲ ਰਿੰਕੂ 720 ਵੋਟਾਂ ਨਾਲ ਅੱਗੇ ਚਲ ਰਹੇ ਹਨ। ਦੂਜੇ ਨੁਬੇਰ ‘ਤੇ ਅਕਾਲੀ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਹਨ।  

8:00 AM- ਵੋਟਾਂ ਦੀ ਗਿਣਤੀ ਸ਼ੁਰੂ ਹੋਈ।

7:35 AM- ਵੋਟਾਂ ਦੀ ਗਿਣਤੀ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ।

Leave a Reply

Your email address will not be published. Required fields are marked *