ਚੰਡ਼ੀਗੜ੍ਹ: ਭਾਰਤ ਵਿੱਚ ਮੰਜੇ ਦੀ ਭੂਮਿਕਾ ਖਤਮ ਹੁੰਦੀ ਜਾ ਰਹੀ ਹੈ ਉਥੇ ਹੀ ਵਿਦੇਸ਼ਾਂ ਵਿੱਚ ਮੰਜੇ ਦੀ ਮੰਗ ਵੱਧਦੀ ਜਾ ਰਹੀ ਹੈ। ਅਮਰੀਕਾ ਵਿੱਚ ਲੋਕਾਂ ਦਾ ਰੁਝਾਨ ਮੰਜੇ ਵੱਲ ਵੱਧਦਾ ਜਾ ਰਿਹਾ ਹੈ। ਅਮਰੀਕੀ ਈ-ਕਾਮਰਸ ਵੈੱਬਸਾਈਟ ‘ਤੇ 1 ਮੰਜੇ ਦੀ ਕੀਮਤ 1 ਲੱਖ ਰੁਪਏ ਤੋਂ ਜ਼ਿਆਦਾ ਹੋ ਗਈ ਹੈ। ਲੋਕਾਂ ‘ਚ ਇਸ ਨੂੰ ਲੈ ਕੇ ਕ੍ਰੇਜ਼ ਇੰਨਾ ਜ਼ਿਆਦਾ ਹੈ ਕਿ ਵੱਡੀ ਗਿਣਤੀ ‘ਚ ਲੋਕਾਂ ਵੱਲੋ ਮੰਜੇ ਖਰੀਦਣ ਲਈ ਆਰਡਰ ਦਿੱਤੇ ਜਾ ਰਹੇ ਹਨ ਅਤੇ ਸਟਾਕ ਖਾਲੀ ਹੋ ਰਹੇ ਹਨ।
ਅਮਰੀਕੀ ਈ-ਕਾਮਰਸ ਵੈੱਬਸਾਈਟ Etsy ‘ਤੇ ਮੰਜੇ ਦੀ ਕੀਮਤ 1,12,075 ਰੁਪਏ ਦਿਖਾਈ ਦੇ ਰਹੀ ਹੈ। ਹਾਲਾਂਕਿ ਇਹ ਉਤਪਾਦ ਹੁਣ ਭਾਰਤੀ ਸ਼ਹਿਰਾਂ ਵਿੱਚ ਘੱਟ ਹੀ ਦੇਖਣ ਨੂੰ ਮਿਲਦਾ ਹੈ, ਪਰ ਪੇਂਡੂ ਖੇਤਰਾਂ ਵਿੱਚ ਲੋਕ ਅਜੇ ਵੀ ਮੰਜੇ ਦੀ ਵਰਤੋਂ ਕਰਦੇ ਹਨ। ਅਮਰੀਕਾ ‘ਚ ਇਸ ਦੀ ਕੀਮਤ ਇੰਨੀ ਜ਼ਿਆਦਾ ਹੋਣ ਦੇ ਬਾਵਜੂਦ ਲੋਕ ਇਸ ਨੂੰ ਤੁਰੰਤ ਖਰੀਦ ਰਹੇ ਹਨ ਅਤੇ ਈ-ਕਾਮਰਸ ਵੈੱਬਸਾਈਟ ‘ਤੇ ਇਸਦੇ ਸਟਾਕ ਖਾਲੀ ਹੋ ਰਹੇ ਹਨ। ਜੇਕਰ ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 1.5 ਲੱਖ ਰੁਪਏ ਤੱਕ ਪਹੁੰਚ ਗਈ ਹੈ।
ਅਮਰੀਕੀ ਈ-ਕਾਮਰਸ ਵੈੱਬਸਾਈਟ Etsy ‘ਤੇ ਰੰਗੀਨ ਮੰਜੇ ਦੀ ਕੀਮਤ ਹੋਰ ਵੀ ਜ਼ਿਆਦਾ ਹੈ। ਜੇਕਰ ਤੁਸੀਂ ਰੰਗੀਨ ਮੰਜੇ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ 1,44,304 ਰੁਪਏ ਦੇਣੇ ਪੈਣਗੇ। ਇਸ ਨੂੰ ਪਲੇਟਫਾਰਮ ‘ਤੇ ਰਵਾਇਤੀ ਭਾਰਤੀ ਮੰਜੇ ਦੇ ਨਾਂ ‘ਤੇ ਵੇਚਿਆ ਜਾ ਰਿਹਾ ਹੈ ਅਤੇ ਸਾਧਾਰਨ ਦਿਖਣ ਵਾਲੇ ਮੰਜੇ ਦੀ ਕੀਮਤ 1,12,075 ਲੱਖ ਰੁਪਏ ਹੈ।



