ਜਲੰਧਰ: ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਨੀਟੂ ਸ਼ਟਰਾਂ ਵਾਲਾ ਆਪਣੇ ਅੰਦਾਜ਼ ਵਿੱਚ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਲੰਧਰ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲੇ ਨੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਅਜਿਹਾ ਢੰਗ ਅਪਣਾਇਆ ਹੈ। ਜਲੰਧਰ ਸ਼ਹਿਰ ‘ਚ ਜਿੱਥੇ ਹਰ ਰੋਜ਼ ਕੋਈ ਨਾ ਕੋਈ ਸਿਆਸੀ ਪਾਰਟੀ ਰੋਡ ਸ਼ੋਅ ਕੱਢ ਰਹੀ ਹੈ, ਉੱਥੇ ਹੀ ਨੀਟੂ ਸ਼ਟਰਾਂ ਵਾਲਾ ਸ਼ਕਤੀਮਾਨ ਬਣ ਕੇ ਸ਼ਹਿਰ ਵਿੱਚ ਨਿਕਲਿਆ।
ਮਿਲੀ ਜਾਣਕਾਰੀ ਅਨੁਸਾਰ ਨੀਟੂ ਸ਼ਟਰਾਂ ਵਾਲਾ ਨੇ ਸ਼ਕਤੀਮਾਨ ਦੀ ਡਰੈੱਸ ਪਾਈ ਹੋਈ ਹੈ ਅਤੇ ਆਪਣੇ ਪੁਰਾਣੇ ਮੋਟਰਸਾਈਕਲ ‘ਤੇ ਸਵਾਰ ਸੀ। ਬਾਈਕ ਦੀ ਟੰਕੀ ‘ਤੇ ਐਂਪਲੀਫਾਇਰ ਅਤੇ ਮਾਈਕ ਲੱਗਾ ਹੋਇਆ ਹੈ, ਅੱਗੇ ਵੱਡਾ ਜਿਹਾ ਪੁਰਾਣਾ ਸਪੀਕਰ ਲਗਾ ਕੇ ਆਪਣਾ ਪ੍ਰਚਾਰ ਕਰ ਰਿਹਾ ਹੈ। ਚੋਣ ਕਮਿਸ਼ਨ ਨੇ ਨੀਟੂ ਸ਼ਟਰਾਂ ਵਾਲਾ ਨੂੰ ਬਤੌਰ ਆਜ਼ਾਦ ਉਮੀਦਵਾਰ ਖੜ੍ਹੇ ਹੋਣ ‘ਤੇ ਆਟੋ ਰਿਕਸ਼ਾ ਚੋਣ ਨਿਸ਼ਾਨ ਦਿੱਤਾ ਹੋਇਆ ਹੈ। ਉਸ ਨੇ ਇਹ ਨਿਸ਼ਾਨ ਵੀ ਬਾਈਕ ‘ਤੇ ਲਾਇਆ ਹੋਇਆ ਹੈ।


