PS2 ਦੇ ਪ੍ਰਮੋਸ਼ਨ ਦੌਰਾਨ ਐਸ਼ਵਰਿਆ ਰਾਏ ਦੀ ਫੈਨਜ ਵੱਲੋਂ ਕੀਤੀ ਜਾ ਰਹੀ ਹੈ ਖੂਬ ਤਾਰੀਫ !

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬਚਨ ਦੀ ਖੂਬਸੂਰਤੀ ਦੇ ਚਰਚੇ ਪੂਰੀ ਦੁਨੀਆਂ ਵਿੱਚ ਹੋ ਰਹੇ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਡੰਕਾ ਬਾਲੀਵੁੱਡ ਦੇ…

ਨਵੀਂ ਦਿੱਲੀ:

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬਚਨ ਦੀ ਖੂਬਸੂਰਤੀ ਦੇ ਚਰਚੇ ਪੂਰੀ ਦੁਨੀਆਂ ਵਿੱਚ ਹੋ ਰਹੇ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਡੰਕਾ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਤੱਕ ਬਜਾਇਆ ਹੈ ਅਤੇ ਉਹ ਇਨ੍ਹਾਂ ਦਿਨਾਂ ਆਪਣੀ ਫਿਲਮ ਪੋਨੀਅਨ ਸੇਲਵਨ ਦੇ ਦੂਸਰੇ ਭਾਗ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ।

ਐਸ਼ਵਰਿਆ ਰਾਏ PS1 ਦੀ ਸਫਲਤਾ ਤੋਂ ਬਾਅਦ ਹੁਣ ਮਣੀ ਰਤਨਮ PS2 ਨੂੰ ਲੈ ਕੇ ਆ ਰਹੇ ਹਨ। ਇਸ ਨੂੰ ਲੈ ਕੇ ਹੀ ਸੋਸ਼ਲ ਮੀਡੀਆ ਉੱਤੇ ਐਸ਼ਵਰਿਆ ਦਾ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਰਿਪੋਰਟ ਮੁਤਾਬਿਕ ਵੀਡੀਓ ਵਿੱਚ ਐਸ਼ਵਰਿਆ ਰਾਏ ਬਚਨ ਕਿਸੇ ਡਿਬੇਟ ਤੋਂ ਨਿਕਲ ਬਾਹਰ ਨਿਕਲ ਰਹੇ ਹਨ ਅਤੇ ਇਸ ਦੇ ਨਾਲ ਹੀ ਪਾਪਰਾਜ਼ੀ ਉਨ੍ਹਾਂ ਨੂੰ ਆਪਣੇ ਕੈਮਰੇ ‘ਚ ਕੈਦ ਕਰਦੇ ਨਜ਼ਰ ਆ ਰਹੇ ਹਨ ਜਿਸ ਦੌਰਾਨ ਕੁਝ ਪ੍ਰਸ਼ੰਸਕ ਐਸ਼ਵਰਿਆ ਨਾਲ ਸੈਲਫੀ ਲਈ ਵੀ ਅੱਗੇ ਆਉਂਦੇ ਹਨ।

 ਐਸ਼ਵਰਿਆ ਰਾਏ ਆਪਣੇ ਫੈਨ ਤੋਂ ਪੁੱਛਦੇ ਹਨ ਕਿ ਉਨ੍ਹਾਂ ਦੀ ਫੋਟੋ ਸਹੀ ਹੈ ਜਾਂ ਨਹੀਂ ਜਿਸ ਤੋਂ ਬਾਅਦ ਉਹ ਆਪਣੇ ਫੈਨ ਨਾਲ ਹੱਥ ਮਿਲਾਉਂਦੇ ਹਨ ਅਤੇ ਉਨ੍ਹਾਂ ਦੀ ਨਿਮਰਤਾ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *