Baisakhi 2023: ਵਿਸਾਖੀ 2023 ਦਾ ਤਿਉਹਾਰ ਉੱਤਰੀ ਭਾਰਤ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਵਾਢੀ ਦਾ ਤਿਉਹਾਰ ਹੈ, ਜੋ ਵਿਸਾਖ ਦੇ ਮਹੀਨੇ ‘ਚ ਆਉਂਦਾ ਹੈ। ਇਸ ਨੂੰ ਕਈ ਥਾਵਾਂ ‘ਤੇ ਵਿਸਾਖੀ ਵੀ ਕਿਹਾ ਜਾਂਦਾ ਹੈ। ਦਰਅਸਲ ਵਿਸਾਖ ਦੇ ਮਹੀਨੇ ਤੱਕ ਉੱਤਰੀ ਭਾਰਤ ‘ਚ ਹਾੜ੍ਹੀ ਦੀਆਂ ਫ਼ਸਲਾਂ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ। ਨਵੀਂ ਫਸਲ ਦੇ ਘਰ ਆਉਣ ਦੀ ਖੁਸ਼ੀ ‘ਚ ਇਹ ਤਿਉਹਾਰ ਉੱਤਰੀ ਭਾਰਤ ਦੇ ਸਾਰੇ ਖੇਤਰਾਂ ਜਿਵੇਂ ਦਿੱਲੀ, ਪੰਜਾਬ, ਹਰਿਆਣਾ ਆਦਿ ‘ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
13 ਅਪ੍ਰੈਲ, 1699 ਨੂੰ ਵਿਸਾਖੀ ਦੇ ਦਿਨ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਖਾਲਸਾ ਪੰਥ ਦੀ ਸਥਾਪਨਾ ਦਾ ਟੀਚਾ ਧਰਮ ਤੇ ਧਾਰਮਿਕਤਾ ਦੇ ਆਦਰਸ਼ ਲਈ ਹਮੇਸ਼ਾ ਤਿਆਰ ਰਹਿਣਾ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਦੇਸ਼ ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ।
ਜਾਤ-ਪਾਤ, ਰੰਗ ਭੇਦ-ਭਾਵ ਤੋਂ ਰਹਿਤ ਖ਼ਾਲਸੇ ਦੀ ਸਾਜਣਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਕੀਤੀ…ਪੂਰੀ ਦੁਨੀਆ ‘ਚੋਂ ਸਾਨੂੰ ਵੱਖਰੀ ਪਹਿਚਾਣ ਨਾਲ ਨਿਵਾਜਿਆ…
ਖ਼ਾਲਸਾ ਸਾਜਣਾ ਦਿਵਸ ਤੇ ਵਿਸਾਖੀ ਮੌਕੇ ਗੁਰੂ ਚਰਨਾਂ ‘ਚ ਨਤਮਸਤਕ ਹੋ ਰਹੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ… pic.twitter.com/bSx7aozwvL
— Bhagwant Mann (@BhagwantMann) April 14, 2023
ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਦੇਸ਼ ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ।
ਵਿਸਾਖੀ ਅਤੇ ‘ਖਾਲਸਾ ਪੰਥ’ ਦੇ 324 ਵੇਂ ਸਾਜਨਾ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ।
ਵਿਸਾਖੀ ਵਾਲੇ ਦਿਨ 1699 ਈ: ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ’ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ‘ਖਾਲਸਾ ਪੰਥ’ ਦੀ ਸਾਜਨਾ ਕੀਤੀ ਸੀ। pic.twitter.com/ha4o6WrTaf— Partap Singh Bajwa (@Partap_Sbajwa) April 14, 2023
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਦੇਸ਼ ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ।
‘ਪੰਥ ਦੇ ਵਾਲੀ’, ਕਲਗ਼ੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਪ੍ਰਗਟ ਕੀਤੇ ਖ਼ਾਲਸਾ ਪੰਥ ਦੇ ਪ੍ਰਗਟ ਦਿਵਸ ਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਧਾਈਆਂ। ਗੁਰੂ ਸਾਹਿਬ ਜੀ ਦੀ ਮਹਾਨ ਸੋਚ ਉੱਪਰ ਚੱਲਦਿਆਂ ਅਸੀਂ ਵੀ ਜ਼ੁਲਮ ਖਿਲਾਫ ਡੱਟਕੇ ਖੜ੍ਹੇ ਹੋਈਏ ਅਤੇ ਸਰਬੱਤ ਦੀ ਭਲੇ ਲਈ ਉੱਦਮ ਕਰਦੇ ਰਹੀਏ । #KhalsaSajnaDiwas pic.twitter.com/q8XWppzwYr
— Sukhbir Singh Badal (@officeofssbadal) April 14, 2023



