ਮੂਸੇਵਾਲਾ ਦੇ Youtube Subscriber 20 ਮਿਲੀਅਨ ਤੋਂ ਪਾਰ, ਮਾਤਾ ਚਰਨ ਕੌਰ ਨੇ ਸ਼ੇਅਰ ਕੀਤੀ ਪੋਸਟ

Moosewala Youtube Subscriber : ਪੰਜਾਬ ਮਿਊਜ਼ਿਕ ਇੰਡਸਟਰੀ ‘ਤੇ ਸਿੱਧੂ ਮੂਸੇਵਾਲਾ ਦਾ ਰਾਜ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਜਾਰੀ ਹੈ। ਕਤਲ ਦੇ ਸਾਢੇ 10 ਮਹੀਨਿਆਂ…

Moosewala Youtube Subscriber : ਪੰਜਾਬ ਮਿਊਜ਼ਿਕ ਇੰਡਸਟਰੀ ‘ਤੇ ਸਿੱਧੂ ਮੂਸੇਵਾਲਾ ਦਾ ਰਾਜ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਜਾਰੀ ਹੈ। ਕਤਲ ਦੇ ਸਾਢੇ 10 ਮਹੀਨਿਆਂ ਬਾਅਦ ਯੂਟਿਊਬ ‘ਤੇ ਮੂਸੇਵਾਲਾ ਦੇ ਸਬਸਕ੍ਰਾਈਬਰ 9 ਮਿਲੀਅਨ ਵਧ ਗਏ ਹਨ। ਇੰਨਾ ਹੀ ਨਹੀਂ 4 ਦਿਨ ਪਹਿਲਾਂ ਰਿਲੀਜ਼ ਹੋਏ ਗੀਤ ‘ਤੇਰਾ ਨਾਨ’ ਨੂੰ 23.6 ਮਿਲੀਅਨ (2 ਕਰੋੜ ਤੋਂ ਵੱਧ) ਲੋਕ ਸੁਣ ਚੁੱਕੇ ਹਨ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਯੂਟਿਊਬ ‘ਤੇ ਨੰਬਰ-1 ‘ਤੇ ਟ੍ਰੈਂਡ ਕਰ ਰਿਹਾ ਹੈ।

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਬੇਟੇ ਦੇ 20 ਮਿਲੀਅਨ ਸਬਸਕ੍ਰਾਈਬਰਸ ਲਈ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾਈ ਹੈ। ਆਪਣੇ ਬੇਟੇ ਨੂੰ ਯਾਦ ਕਰਦਿਆਂ ਚਰਨ ਕੌਰ ਨੇ ਕਿਹਾ- ਸ਼ੁਭਪ੍ਰੀਤ ਪੁਤ, ਤੁਹਾਨੂੰ ਅਤੇ ਤੁਹਾਡੀਆਂ ਭੈਣਾਂ ਅਤੇ ਭਰਾਵਾਂ ਨੂੰ ਸਾਡੇ 20 ਮਿਲੀਅਨ ਸਬਸਕ੍ਰਾਈਬਰ ਨਾਲ ਜੁੜ ਕੇ ਵਧਾਈ ਹੋਵੇ। ਸਿੱਧੂ ਮੂਸੇਵਾਲਾ ਨੇ ਦੋ ਗੀਤ SYL ਅਤੇ VAAR ਰਿਲੀਜ਼ ਕੀਤੇ ਸਨ। ਤੀਜੇ ਗੀਤ ਦੇ ਲਾਂਚ ਹੋਣ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਸਬਸਕ੍ਰਾਈਬਰਸ ਦੀ ਗਿਣਤੀ 2 ਕਰੋੜ ਤੋਂ ਪਾਰ ਹੋ ਗਈ ਹੈ।

ਜ਼ਿਕਰਯੋਗ ਹੈ ਕਿ 29 ਮਈ 2022 ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮੂਸੇਵਾਲਾ ਦੇ ਫੈਨਜ਼ ਵੱਲੋਂ ਉਨ੍ਹਾਂ ਦੇ ਯੂਟਿਊਬ ਚੈਨਲ ਨੂੰ 20 ਮਿਲੀਅਨ ਤੱਕ ਪਹੁੰਚ ਦਿੱਤਾ ਹੈ।

 

Leave a Reply

Your email address will not be published. Required fields are marked *