ਕੌਮੀ ਇਨਸਾਫ਼ ਮੋਰਚੇ ’ਚ ਹੋਈ ਖ਼ੂਨੀ ਝੜਪ, 11 ਵਿਅਕਤੀਆਂ ‘ਤੇ FIR ਦਰਜ

ਮੁਹਾਲੀ : ਕੌਮੀ ਇਨਸਾਫ਼ ਮੋਰਚੇ ’ਚ ਹੋਈ ਖ਼ੂਨੀ ਝੜਪ ਮਾਮਲੇ ’ਚ ਭਿੜੇ ਨਿਹੰਗ ਮੇਲਾ ਸਿੰਘ ਸਣੇ 11 ਵਿਅਕਤੀਆਂ ‘ਤੇ ਪੰਜਾਬ ਪੁਲਿਸ ਨੇ FIR ਦਰਜ ਕਰ ਲਈ…

ਮੁਹਾਲੀ : ਕੌਮੀ ਇਨਸਾਫ਼ ਮੋਰਚੇ ’ਚ ਹੋਈ ਖ਼ੂਨੀ ਝੜਪ ਮਾਮਲੇ ’ਚ ਭਿੜੇ ਨਿਹੰਗ ਮੇਲਾ ਸਿੰਘ ਸਣੇ 11 ਵਿਅਕਤੀਆਂ ‘ਤੇ ਪੰਜਾਬ ਪੁਲਿਸ ਨੇ FIR ਦਰਜ ਕਰ ਲਈ ਹੈ। ਦੱਸ ਦੇਈਏ ਕਿ ਮੁਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਧਰਨੇ ਵਿੱਚ ਨਿਹੰਗ ਸਿੰਘਾਂ ਦੇ ਦੋ ਧੜਿਆ ਵਿਚਾਲੇ ਝੜਪ ਹੋ ਗਈ। 

ਝੜਪ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਇਕ ਦੂਜੇ ’ਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਇਕ ਨੌਜਵਾਨ ਨਿਹੰਗ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ। ਤਲਵਾਰ ਦੇ ਹਮਲੇ ’ਚ ਨਿਹੰਗ ਸਿੰਘ ਦੇ ਗੁੱਟ ’ਤੇ ਡੂੰਘਾ ਜ਼ਖ਼ਮ ਹੋ ਗਿਆ। ਨਿਹੰਗ ਸਿੰਘ ਨੂੰ ਗੰਭੀਰ ਹਾਲਤ ’ਚ ਚੰਡੀਗੜ੍ਹ ਦੇ ਪੀਜੀਆਈ ’ਚ ਦਾਖ਼ਲ ਕਰਵਾਇਆ ਗਿਆ ਹੈ।

ਜ਼ਖ਼ਮੀ ਨਿਹੰਗ ਦੀ ਪਛਾਣ ਬੱਬਰ ਸਿੰਘ ਚੰਡੀ ਵਜੋਂ  ਹੋਈ ਹੈ। ਇਹ ਕਿਸੇ ਨਿਹੰਗ ਜਥੇਬੰਦੀ ਦਾ ਨਿਹੰਗ ਦੱਸਿਆ ਜਾ ਰਿਹਾ ਹੈ। ਝੜਪ ਤੇ ਹੰਗਾਮੇ ਪਿੱਛੋਂ ਐਤਵਾਰ ਨੂੰ ਵੀ ਧਰਨਾ ਲੱਗਾ। ਮੋਰਚੇ ’ਚ ਸਥਿਤੀ ਸ਼ਾਂਤ ਬਣੀ ਹੋਈ ਸੀ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *