ਚੰਡੀਗੜ੍ਹ : ਗੈਸਟ ਫੈਕਲਟੀ ’ਤੇ ਤਾਇਨਾਤ ਅਧਿਆਪਕਾਂ ਦੀ ਤਨਖ਼ਾਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂਜੀਸੀ) ਨਿਯਮਾਂ ਅਨੁਸਾਰ ਦੁੱਗਣੀ ਹੋਵੇਗੀ। ਇਸ ਫ਼ੈਸਲੇ ’ਤੇ 10 ਅਪ੍ਰੈਲ ਨੂੰ ਪੰਜਾਬ ਯੂਨੀਵਰਸਿਟੀ ’ਚ ਹੋਣ ਵਾਲੀ ਬੋਰਡ ਆਫ ਫਾਇਨਾਂਸ ਦੀ ਬੈਠਕ ’ਚ ਮੋਹਰ ਲੱਗੇਗੀ। ਬੋਰਡ ਆਫ ਫਾਇਨਾਂਸ ’ਚ ਤਨਖ਼ਾਹ ਦੁੱਗਣੀ ਹੋਣ ਨਾਲ ਵੱਖ-ਵੱਖ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਮਨਜ਼ੂਰੀ ਮਿਲਣ ਤੋਂ ਜਿਥੇ ਪੰਜਾਬ ਯੂਨੀਵਰਸਿਟੀ ਸਮੇਤ 195 ਕਾਲਜਾਂ ’ਚ ਤਾਇਨਾਤ ਹਜ਼ਾਰਾਂ ਅਧਿਆਪਕਾਂ ਨੂੰ ਲਾਭ ਮਿਲੇਗਾ।
3 ਹਜ਼ਾਰ ਤੋਂ ਵੱਧ ਅਧਿਆਪਕਾਂ ਨੂੰ ਮਿਲੇਗਾ ਲਾਭ
ਯੂਜੀਸੀ ਨਿਯਮਾਂ ਨਾਲ ਗੈਸਟ ਫੈਕਲਟੀ ’ਤੇ ਕੰਮ ਕਰਦੇ ਅਧਿਆਪਕਾਂ ਨੂੰ ਲਾਭ ਦੇਣ ਨਾਲ ਜਿਥੇ ਪੰਜਾਬ ਯੂਨੀਵਰਸਿਟੀ ਤੇ ਇਸ ਨਾਲ ਮਾਨਤਾ ਪ੍ਰਾਪਤ 195 ਕਾਲਜਾਂ ’ਚ ਕੰਮ ਕਰਦੇ ਤਿੰਨ ਹਜ਼ਾਰ ਤੋਂ ਜ਼ਿਆਦਾ ਅਧਿਆਪਕਾਂ ਨੂੰ ਲਾਭ ਹੋਵੇਗਾ ਤੇ ਉਥੇ ਠੇਕੇ ਤੇ ਪਾਰਟ ਟਾਈਮ ਤੌਰ ’ਤੇ ਕੰਮ ਕਰਦੇ ਨਾਨ-ਟੀਚਿੰਗ ਸਟਾਫ ਤੇ ਅਧਿਆਪਕ ਸੰਘਰਸ਼ ਦੀ ਤਿਆਰੀ ਕਰਨਗੇ।
ਯੂਜੀਸੀ ਨਿਯਮਾਂ ਅਨੁਸਾਰ 57 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ
ਯੂਜੀਸੀ ਨਿਯਮਾਂ ਅਨੁਸਾਰ ਗੈਸਟ ਫੈਕਲਟੀ ਨੂੰ 57 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ਨੂੰ ਮਨਜ਼ੂਰੀ ਦੇ ਚੁੱਕੀ ਹੈ ਜਦਕਿ ਪੰਜਾਬ ਯੂਨੀਵਰਸਿਟੀ ਬੋਰਡ ਆਫ ਫਾਇਨਾਂਸ ਦੀ ਬੈਠਕ ’ਚ 25 ਤੋਂ 50 ਹਜ਼ਾਰ ਮਹੀਨਾਵਾਰ ਤਨਖਾਹ ਦੇਣ ’ਤੇ ਮੋਹਰ ਲਾਏਗਾ।



